20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਰੰਧਾਵਾ ਪਰਿਵਾਰ ਨੇ ਮੁਕੇਰੀਆਂ ਦੀ ਰਾਜਨੀਤੀ ਵਿਚ ਗੱਡੇ ਝੰਡੇ

Ad Position 21
No active advertisement
ਅਜੀਤ ਡੈਸਕ 22-12-2025
ਭੰਗਾਲਾ, 21 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)- ਭੰਗਾਲਾ ਜ਼ਿਲਾ ਪ੍ਰੀਸ਼ਦ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਸ. ਬੇਅੰਤ ਸਿੰਘ ਰੰਧਾਵਾ 3110 ਵੋਟਾਂ ਦੀ ਵੱਡੀ ਲੀਡ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਵਜੀਤ ਸਿੰਘ ਸੋਢੀ ਤੋਂ ਜਿੱਤ ਪ੍ਰਾਪਤ ਕੀਤੀ | ਇਸ ਦੇ ਨਾਲ ਹੀ ਬਲਾਕ ਸੰਮਤੀ ਮੁਕੇਰੀਆਂ ਜੋਨ ਨੰਬਰ 5 ਪਿੰਡ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਤਵੀਰ ਸਿੰਘ ਰੰਧਾਵਾ 380 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਭਾਜਪਾ ਪਾਰਟੀ ਤੋਂ ਸੰਦੀਪ ਸਿੰਘ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ | ਇਸ ਮੌਕੇ ਜਸਵੰਤ ਸਿੰਘ ਰੰਧਾਵਾ ਅਤੇ ਨਵ-ਨਿਯੁਕਤ ਜਿਲ੍ਹਾ ਪ੍ਰੀਸ਼ਦ ਮੈਂਬਰ ਬੇਅੰਤ ਸਿੰਘ ਰੰਧਾਵਾ ਨੇ ਸਮੂਹ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਏਨੀ ਵੱਡੀ ਲੀਡ ਨਾਲ ਜਿਤਾਇਆ ਹੈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁਕੇਰੀਆਂ ਦੀ ਰਾਜਨੀਤੀ ਵਿਚ ਰੰਧਾਵਾ ਪਰਿਵਾਰ ਨੇ ਲਗਾਤਾਰ ਤੀਸਰੀ ਵਾਰ ਜ਼ਿਲ੍ਹਾ ਪ੍ਰੀਸ਼ਦ ਜੋਨ ਭੰਗਾਲਾ ਮੁਕੇਰੀਆਂ ਤੋਂ ਜਿੱਤ ਕੇ ਝੱਡੇ ਗਡੇ ਹਨ | ਉਨ੍ਹਾਂ ਦੱਸਿਆ ਕਿ ਪਹਿਲਾਂ ਜਸਵੰਤ ਸਿੰਘ ਰੰਧਾਵਾ ਲਗਾਤਾਰ ਦੋ ਵਾਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਹਿ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੇ ਛੋਟੇ ਭਰਾ ਮੈਨੇਜਰ ਬੇਅੰਤ ਸਿੰਘ ਰੰਧਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਹੈ | ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਸੰਤਵੀਰ ਸਿੰਘ ਰੰਧਾਵਾ ਬਲਾਕ ਸੰਮਤੀ ਮੁਕੇਰੀਆਂ ਚੁਣੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਅੱਤੋਵਾਲ ਸੁਸਾਇਟੀ ਨੇ ਕੀਤੀ ਸੜਕਾਂ ਦੀ ਮੁਰੰਮਤ ਅਗਲੀ ਖ਼ਬਰ ਭਾਈ ਮਸੀਤੀ ਵਲੋਂ ਅੰਗਦਾਨ ਕਰਨ ਸੰਬੰਧੀ ਜਾਗਰੂਕਤਾ ਲਈ ਡੀ. ਸੀ. ਨਾਲ ਮੁਲਾਕਾਤ
Ad Position 24