20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਅੱਤੋਵਾਲ ਸੁਸਾਇਟੀ ਨੇ ਕੀਤੀ ਸੜਕਾਂ ਦੀ ਮੁਰੰਮਤ

Ad Position 21
No active advertisement
ਅਜੀਤ ਡੈਸਕ 22-12-2025
ਹੁਸ਼ਿਆਰਪੁਰ, 21 ਦਸੰਬਰ (ਨਰਿੰਦਰ ਸਿੰਘ ਬੱਡਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਪਬਲਿਕ ਵੈੱਲਫੇਅਰ ਸੁਸਾਇਟੀ ਅੱਤੋਵਾਲ ਵਲੋਂ ਇਲਾਕੇ ਦੀਆਂ ਸੜਕਾਂ 'ਤੇ ਪਏ ਟੋਇਆਂ ਦੀ ਮੁਰੰਮਤ ਕੀਤੀ ਗਈ | ਮੈਂਬਰਾਂ ਨੇ ਦੱਸਿਆ ਕਿ ਮੀਂਹ ਦੇ ਮੌਸਮ ਤੋਂ ਬਾਅਦ ਹੁਸ਼ਿਆਰਪੁਰ-ਫਗਵਾੜਾ ਸੜਕ ਉੱਤੇ ਕਾਫੀ ਜਗ੍ਹਾ 'ਤੇ ਗਹਿਰੇ ਖੱਡੇ ਪੈ ਗਏ ਸਨ, ਜਿਸ ਬਾਰੇ ਸਬੰਧਿਤ ਵਿਭਾਗਾਂ ਨੂੰ ਵੀ ਜਾਣੂ ਕਰਵਾਇਆ ਗਿਆ ਸੀ, ਪਰ ਕੋਈ ਠੋਸ ਕਾਰਵਾਈ ਨਾ ਹੋਣ ਕਰਕੇ ਸੁਸਾਇਟੀ ਵਲੋਂ ਖ਼ੁਦ ਅੱਗੇ ਵੱਧ ਕੇ ਇਹ ਪਹਿਲ ਕਰਨ ਦਾ ਫ਼ੈਸਲਾ ਲਿਆ ਗਿਆ ਤਾਂ ਜੋ ਕਿਸੇ ਵੱਡੀ ਦੁਰਘਟਨਾ ਤੋਂ ਬਚਿਆ ਜਾ ਸਕੇ | ਮੁਰੰਮਤ ਦੌਰਾਨ ਪੁਰਹੀਰਾਂ ਤੋਂ ਮੇਹਟੀਆਣਾ- ਆਦਮਪੁਰ ਰੋਡ ਅਤੇ ਮੇਹਟੀਆਣਾ ਤੋਂ ਫਗਵਾੜੇ ਦੇ ਨੇੜਲੇ ਪਿੰਡਾ ਦਾ ਹਿੱਸਾ ਕਵਰ ਕੀਤਾ ਗਿਆ | ਇਸ ਮੌਕੇ ਚੰਦਨ ਕਮਲ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ, ਵੰਸ਼, ਮਦਨ, ਸੰਦੀਪ, ਨਿਖਿਲ, ਤਨੁਜ, ਖੁਸ਼ਵੰਤ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਰਸ਼ਨ ਅਕਾਦਮੀ ਦਸੂਹਾ ਵਿਖੇ ਇੰਟਰ-ਹਾਊਸ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਰੰਧਾਵਾ ਪਰਿਵਾਰ ਨੇ ਮੁਕੇਰੀਆਂ ਦੀ ਰਾਜਨੀਤੀ ਵਿਚ ਗੱਡੇ ਝੰਡੇ
Ad Position 24