ਮਾਹਿਲਪੁਰ, 22 ਦਸੰਬਰ (ਰਜਿੰਦਰ ਸਿੰਘ)-ਪ੍ਰਧਾਨ ਅਤਰ ਸਿੰਘ ਦੀ ਦੇਖ ਰੇਖ 'ਚ ਚੱਲ ਰਹੀ ਬਲਾਂਈਾਡ ਐਂਡ ਹੈਂਡੀਕੈਪਡ ਡਿਵੈਲਪਮੈਂਟ ਸੁਸਾਇਟੀ ਬਾਹੋਵਾਲ ਦੇ ਅਧੀਨ ਚੱਲ ਰਹੇ ਸਕੂਲ 'ਚ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਉਨ੍ਹਾਂ ਰੋਜ਼ਗਾਰ ਪ੍ਰਤਿ ਕਾਬਲ ਬਣਾਉਣ ਲਈ ਡਿਸਪੋਜ਼ਲ ਦਾ ਕੰਮ ਕਰਨ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਡਿਸਪੋਜ਼ੇਵਲ ਮਸ਼ੀਨ ਦਾ ਉਦਘਾਟਨ ਕੀਤਾ ਤੇ ਕੰਮ ਸ਼ੁਰੂ ਕਰਵਾਇਆ | ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਇਸ ਸਕੂਲ ਪ੍ਰਧਾਨ ਅਤਰ ਤੇ ਪਿ੍ੰਸੀਪਲ ਮਾਲਤੀ ਦੇਵੀ ਦੀ ਅਗਵਾਈ 'ਚ ਬੱਚਿਆਂ ਦੀ ਪੜ੍ਹਾਈ ਨਾਲ ਨਾਲ ਸੰਗੀਤ ਵੀ ਸਿਖਾਇਆ ਜਾਂਦਾ ਹੈ | ਉਨ੍ਹਾਂ ਕਿਹਾ ਇਨ੍ਹਾਂ ਬੱਚਿਆਂ ਨੂੰ ਹੁਣ ਹੱਥ ਕੀਰਤੀ ਬਣਾਉਣ ਲਈ ਸਕੂਲ 'ਚ ਡਿਸਪੋਜੇਵਲ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਬੱਚੇ ਆਪਣੇ ਪਾਲਣ ਪੋਸ਼ਣ ਲਈ ਰੁਜ਼ਗਾਰ ਦੇ ਕਾਬਲ ਬਣ ਸਕਣ | ਉਨ੍ਹਾਂ ਕਿਹਾ ਆਪ ਪਾਸ ਲੋਕਾਂ ਦੇ ਦੁਕਾਨਦਾਰਾਂ ਅਪੀਲ ਕੀਤੀ ਇਨ੍ਹਾਂ ਬੱਚਿਆਂ ਵੱਲੋਂ ਬਣਾਏ ਡਿਸਪੋਜੇਵਲ ਪਲੇਟਾਂ, ਗਲਾਸ ਖ਼ਰੀਦ ਕੇ ਉਨ੍ਹਾਂ ਦੀ ਮਾਇਕ ਤੌਰ ਸਹਾਇਤਾ ਕਰਨ ਆਪਣਾ ਹਿੱਸਾ ਪਾਉਣ | ਇਸ ਮੌਕੇ ਸੁਸਾਇਟੀ ਵੱਲੋਂ ਬਾਹਰਾ ਸਾਹਿਬ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸਕੂਲ ਦੀ ਪਿ੍ੰ. ਮਾਲਤੀ ਦੇਵੀ,ਮੋਨਿਕਾ,ਰੀਤੂ, ਯੋਗੇਸ਼ ਕੁਮਾਰ, ਪੂਜਾ ਸਮੇਤ ਬੱਚੇ ਹਾਜ਼ਰ ਸਨ |