ਨਸਰਾਲਾ, 22 ਦਸੰਬਰ (ਸਤਵੰਤ ਸਿੰਘ ਥਿਆੜਾ)-ਸੂਬੇ ਅੰਦਰ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਉਮੀਦਵਾਰਾਂ ਦਾ ਮਾਣ ਸਨਮਾਨ ਕਰਨ ਸਬੰਧੀ ਪਿੰਡ ਮੇਘੋਵਾਲ ਗੰਜ਼ਿਆਂ ਗੁਰਦੁਆਰਾ ਰਵਿਦਾਸ ਮਹਾਰਾਜ ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਗੁਰਦੁਆਰਾ ਸਾਹਿਬ ਵਿਚ ਭਾਈ ਜਸਵੰਤ ਸਿੰਘ ਤੇ ਭਾਈ ਜਸਵੀਰ ਸਿੰਘ ਮੇਘੋਵਾਲ ਵਾਲਿਆਂ ਦੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਗੁਰਸ਼ਬਦ ਨਾਲ ਜੋੜਿਆ ਗਿਆ | ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਦੀ ਹੋਈ ਜਿੱਤ ਦਾ ਸਿਹਰਾ ਪੰਜਾਬ ਦੇ ਸੂਝਵਾਨ ਵੋਟਰਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਤੇ ਪਹਿਰਾ ਦਿੰਦਿਆਂ 'ਆਪ' ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਹਾਸਲ ਕਰਵਾਈ ਹੈ | ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਬਾਬਾ ਇੰਦਰ ਦਾਸ, ਸਰਪੰਚ ਗੁਰਦੇਵ ਸਿੰਘ ਤੇ ਮੈਂਬਰਾਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਕੌਰ ਗਗਨੌਲੀ, ਸੰਮਤੀ ਮੈਂਬਰ ਆਸ਼ਾ ਰਾਣੀ ਵਿਰਦੀ, ਸੰਮਤੀ ਮੈਂਬਰ ਗੁਰਵਿੰਦਰ ਸਿੰਘ ਹੈਦਰੋਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਆਪ ਆਗੂ ਪ੍ਰਦੀਪ ਕੁਮਾਰ, ਤਰਸੇਮ ਸਿੰਘ ਮੰਡਿਆਲਾਂ, ਸਰਕਲ ਪ੍ਰਧਾਨ ਅਮਰਜੀਤ ਵਿਰਦੀ, ਸਰਕਲ ਪ੍ਰਧਾਨ ਮਨਜੀਤ ਸਿੰਘ ਜੰਡਾ, ਮਨਜੀਤ ਸਿੰਘ ਨਸਰਾਲਾ ਬਲਾਕ ਪ੍ਰਧਾਨ, ਸਰਪੰਚ ਜਰਨੈਲ ਸਿੰਘ, ਸਰਪੰਚ ਗੁਰਦੇਵ ਸਿੰਘ, ਜੁਗਿੰਦਰ ਸਿੰਘ ਅਜੜਾਮ, ਸਰਪੰਚ ਬਿੱਧੀ ਚੰਦ, ਜਗਤਾਰ ਸਿੰਘ ਮੇਘੋਵਾਲ, ਦਾਰਾ ਸਿੰਘ ਬਾਦੋਵਾਲ, ਸਰਪੰਚ ਸਤਨਾਮ ਸਿੰਘ ਰਹਿਸੀਵਾਲ, ਹਰਜਾਪ ਸਿੰਘ ਅਜੜਾਮ, ਸਰਪੰਚ ਜਸਵਿੰਦਰ ਸਿੰਘ ਸਾਂਧਰਾ, ਸਰਪੰਚ ਜਸਵਿੰਦਰ ਕੌਰ ਢੈਹਾ, ਸਰਪੰਚ ਹਰਪ੍ਰੀਤ ਕੌਰ ਦਿਓਵਾਲ, ਸਰਪੰਚ ਬਹਾਦਰ ਸਿੰਘ ਰਹਿਸੀਵਾਲ, ਮਨਜੀਤ ਸਿੰਘ ਮੇਘੋਵਾਲ, ਹਰਜਿੰਦਰ ਸਿੰਘ ਅਜੜਾਮ, ਪ੍ਰੀਤਮ ਸਿੰਘ ਪੀਤਾ ਸਮੇਤ ਇਲਾਕੇ ਦੇ ਸਰਪੰਚ, ਪੰਚ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |