27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਨੰਗਲ ਬਿਹਾਲਾਂ ਦੇ ਸ਼ਿਵ ਮੰਦਰ ਵਿਚ ਸਪਤ ਸ਼ਕਤੀ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 23-12-2025
ਨੰਗਲ ਬਿਹਾਲਾਂ, 22 ਦਸੰਬਰ (ਵਿਨੋਦ ਮਹਾਜਨ)- ਬਾਬਾ ਨੰਦ ਲਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਸਹੌੜਾ ਡਡਿਆਲ ਵਲੋਂ ਨੰਗਲ ਬਿਹਾਲਾਂ ਦੇ ਸ਼ਿਵ ਮੰਦਿਰ ਵਿਚ ਸਪਤ ਸ਼ਕਤੀ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਸੇਵਾ ਮੁਕਤ ਅਧਿਆਪਕਾ ਆਸ਼ਾ ਸ਼ਰਮਾ ਨੇ ਕੀਤੀ | ਇਸ ਮੌਕੇ ਸਮਾਗਮ ਵਿਚ ਹਾਜ਼ਰ ਨਾਰੀ ਸ਼ਕਤੀ ਨੂੰ ਡਿੰਪਲ ਸੁਰੀ ਅਤੇ ਅੰਜੂ ਸ਼ਰਮਾ ਨੇ ਮੁੱਖ ਵਕਤਾ ਦੇ ਵਜੋਂ ਸੰਬੋਧਨ ਕੀਤਾ | ਸਮਾਗਮ ਦੀ ਸ਼ੁਰੂਆਤ ਸ਼ਕਤੀ ਵੰਦਨਾ ਨਾਲ ਕੀਤੀ ਗਈ | ਹਾਜ਼ਰ ਨਾਰੀ ਸ਼ਕਤੀ ਨੂੰ ਸੰਬੋਧਨ ਕਰਦਿਆਂ ਅੰਜੂ ਸ਼ਰਮਾ ਨੇ ਭਾਰਤ ਦੇ ਵਿਕਾਸ ਵਿਚ ਨਾਰੀ ਸ਼ਕਤੀ ਦੇ ਯੋਗਦਾਨ ਤੇ ਵਿਸਤਰਿਤ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਨਾਰੀ ਵਿਚ ਅਥਾਹ ਸ਼ਕਤੀ ਹੁੰਦੀ ਹੈ | ਜਿਸ ਨੂੰ ਸਿਰਫ਼ ਦਿਸ਼ਾ ਅਤੇ ਅਵਸਰ ਦੀ ਜ਼ਰੂਰਤ ਹੁੰਦੀ ਹੈ | ਇਸ ਸਮਾਗਮ ਵਿਚ ਹਾਜ਼ਰ ਮਾਤਾਵਾਂ ਵਿਚੋਂ ਕੈਲਾਸ਼ ਦੇਵੀ ਨੂੰ ਵਸ਼ਿਸ਼ਟ ਮਾਤਾ ਦਾ ਸਨਮਾਨ ਦਿੱਤਾ ਗਿਆ | ਇਸ ਮੌਕੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਭੇਟ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰ ਕੌਰ ਤੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਤੇ ਗੁਰਮਤਿ ਚੇਤਨਾ ਮਾਰਚ ਭਲਕੇ <br/> ਅਗਲੀ ਖ਼ਬਰ ਵਿਦਿਆਰਥੀਆਂ ਨੂੰ ਮੈਗਾ ਮੀਟਿੰਗ ਦੌਰਾਨ ਟਰੈਕ ਸੂਟ ਵੰਡੇ <br/>
Ad Position 24