27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪ੍ਰੀਖਿਆ ਕੇਂਦਰ 'ਚ ਵਿਦਿਆਰਥੀ ਨੂੰ ਕਕਾਰਾਂ ਸਮੇਤ ਪੇਪਰ ਪਾਉਣ ਤੋਂ ਰੋਕਿਆ

Ad Position 21
No active advertisement
ਅਜੀਤ ਡੈਸਕ 23-12-2025
ਹੁਸ਼ਿਆਰਪੁਰ, 22 ਦਸੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਇਕ ਨਿੱਜੀ ਸਕੂਲ 'ਚ ਐਸ.ਐਸ. ਦੀ ਪ੍ਰੀਖਿਆ ਲਈ ਬਣੇ ਕੇਂਦਰ 'ਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਅੱਜ ਜਦੋਂ ਐਸ.ਐਸ. ਬੋਰਡ ਦਾ ਪੇਪਰ ਦੇਣ ਆਏ ਇਕ ਸਿੱਖ ਨੌਜਵਾਨ ਨੂੰ ਪ੍ਰਬੰਧਕਾਂ ਵੱਲੋਂ ਸ੍ਰੀ ਸਾਹਿਬ ਅਤੇ ਕੜਾ ਉਤਾਰ ਕੇ ਪੇਪਰ ਦੇਣ ਲਈ ਕਿਹਾ ਗਿਆ | ਇਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਲੜਕੇ ਦੇ ਪਰਿਵਾਰਿਕ ਮੈਂਬਰਾਂ ਤੇ ਕਰੀਬੀਆਂ ਵੱਲੋਂ ਸਖ਼ਤ ਇਤਰਾਜ਼ ਜ਼ਾਹਿਰ ਕਰਦਿਆਂ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ | ਜਿਸ ਤੋਂ ਬਾਅਦ ਮੌਕੇ 'ਤੇ ਹਾਜ਼ਰ ਪੁਲਿਸ ਮੁਲਾਜ਼ਮਾਂ ਵੱਲੋਂ ਵਿਦਿਆਰਥੀ ਨੂੰ ਸ੍ਰੀ ਸਾਹਿਬ ਸਮੇਤ ਅੰਦਰ ਜਾਣ ਦਿੱਤਾ ਗਿਆ | ਇਸ ਸੰਬੰਧੀ ਗੱਲਬਾਤ ਕਰਦਿਆਂ ਵਿਦਿਆਰਥੀ ਦੇ ਪਿਤਾ ਹਰਜੀਤ ਸਿੰਘ ਮੁਕੇਰੀਆਂ ਨੇ ਦੱਸਿਆ ਕਿ ਅੱਜ ਉਸਦੇ ਲੜਕੇ ਦਾ ਐਸ.ਐਸ. ਬੋਰਡ ਦਾ ਪੇਪਰ ਸੀ ਪਰੰਤੂ ਪ੍ਰਬੰਧਕਾਂ ਵੱਲੋਂ ਉਸ ਨੰੂ ਕਿਰਪਾਨ ਅਤੇ ਕੜਾ ਪਹਿਨ ਦੇ ਅੰਦਰ ਜਾਣ ਤੋਂ ਰੋਕਿਆ ਗਿਆ | ਜਦੋਂ ਉਨ੍ਹਾਂ ਨੂੰ ਇਸ ਸੰਬੰਧੀ ਪਤਾ ਲਗਾ ਤਾਂ ਉਹ ਤੁਰੰਤ ਆਪਣੇ ਸਾਥੀਆਂ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਇਸਦਾ ਸਖ਼ਤ ਵਿਰੋਧ ਕੀਤਾ ਅਤੇ ਇਸ ਤੋਂ ਬਾਅਦ ਲੜਕੇ ਨੂੰ ਪੇਪਰ ਪਾਉਣ ਲਈ ਬੈਠਣ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚ ਹੀ ਸਿੱਖ ਨੌਜਵਾਨਾਂ ਨਾਲ ਅਜਿਹਾ ਕੁੱਝ ਵਾਪਰ ਰਿਹਾ ਹੈ ਤਾਂ ਹੋਰ ਜਗ੍ਹਾ 'ਤੇ ਸਿੱਖ ਮਰਿਆਦਾ ਦਾ ਕੀ ਹਸ਼ਰ ਹੋਵੇਗਾ | ਇਸ ਸੰਬੰਧੀ ਜਦੋਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਿੱਖੀ ਦਾ ਧੁਰਾ ਹੈ ਅਤੇ ਅਜਿਹਾ ਕਿਹੜਾ ਵਿਅਕਤੀ ਹੈ ਜੋ ਪੰਜਾਬ 'ਚ ਰਹਿੰਦਿਆਂ ਸਿੱਖ ਰਹਿਤ ਮਰਿਆਦਾ ਤੋਂ ਜਾਣੂ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚ ਅਜਿਹੇ ਹਾਲਤ ਬਣਦੇ ਜਾ ਰਹੇ ਹਨ ਤਾਂ ਹੋਰਨਾਂ ਸੂਬਿਆਂ ਜਾਂ ਵਿਦੇਸ਼ਾਂ 'ਚ ਸਿੱਖ ਵਿਦਿਆਰਥੀਆਂ ਨਾਲ ਕਿਹੋ ਜਿਹਾ ਵਿਵਹਾਰ ਹੋਵੇਗਾ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੀ ਹੈ ਅਤੇ ਨਾਲ ਹੀ ਪ੍ਰਬੰਧਕਾਂ ਨੂੰ ਤਾੜਨਾ ਕਰਦੀ ਹੈ ਕਿ ਭਵਿੱਖ 'ਚ ਸਿੱਖ ਰਹਿਤ ਮਰਿਆਦਾ ਨਾਲ

Ad Position 22
No active advertisement
ਪਿਛਲੀ ਖ਼ਬਰ ਅਰਗੋਵਾਲ ਵਿਖੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਐਫ. ਆਰ. ਕੇ. ਰਾਈਸ ਮਿੱਲਾਂ ਨੂੰ ਸਪਲਾਈ ਨਾ ਹੋਣ ਕਰਕੇ ਮਿੱਲਾਂ ਦਾ ਕੰਮ ਠੱਪ - ਛੰਨੀ, ਨਾਰੰਗ <br/>
Ad Position 24