ਅੱਡਾ ਸਰਾਂ , 23 ਦਸੰਬਰ (ਮਸੀਤੀ)-ਪਿੰਡ ਭਾਗੀਆ ਵਿਖੇ ਡੇਰਾ ਬਾਬਾ ਪੂਰਨ ਦੇ ਦਰਬਾਰ 'ਤੇ ਬਾਬਾ ਗੋਪਾਲ ਗਿਰ ਦੀ ਯਾਦ ਵਿਚ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਬਾਬਾ ਸ਼ੁਕਰ ਗਿਰ ਗੱਦੀ ਨਸ਼ੀਨ ਦੀ ਅਗਵਾਈ ਵਿਚ ਬਾਬਾ ਪੂਰਨ ਸਪਰੋਟਸ ਕੱਲਬ ਵਲੋ ਕਰਵਾਏ ਗਏ ਸਮਾਗਮ ਦੌਰਾਨ ਹਵਨ ਯੱਗ ਅਤੇ ਝੰਡਾ ਚੜ੍ਹਾਉਣ ਦੀ ਰਸਮ ਤੋਂ ਬਾਅਦ ਸਮੂਹ ਸੰਗਤਾਂ ਨੇ ਮਿਲ ਕੇ ਸਰਬੱਤ ਦੇ ਭਲੇ ਦੀ ਪ੍ਰਾਰਥਨਾ ਕੀਤੀ | ਇਸ ਮੌਕੇ ਕਲਾਕਾਰ ਦੇਵ ਹਰਿਆਣਵੀ ਅਤੇ ਹੋਰ ਧਾਰਮਿਕ ਮੰਡਲੀਆ ਵਲੋਂ ਭਜਨ ਗਾਇਨ ਕੀਤੇ ਗਏ | ਇਸ ਮੌਕੇ ਵੱਖ-ਵੱਖ ਡੇਰਿਆਂ ਤੋਂ ਆਏ ਸੰਤ ਮਹਾ ਪੁਰਸ਼ਾਂ ਨੇ ਸੰਗਤ ਨੂੰ ਅਸ਼ੀਰਵਾਦ ਦਿੰਦੇ ਹੋਏ ਪ੍ਰਭੂ ਸਿਮਰਨ ਦੇ ਨਾਲ ਨਾਲ ਮਾਨਵਤਾ ਦੀ ਸੇਵਾ ਦੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਭੰਡਾਰਾ ਵੀ ਕਰਵਾਇਆ ਗਿਆ | ਇਸ ਮੌਕੇ ਪਿੰਡ ਅਤੇ ਇਲਾਕੇ ਦੀ ਸੰਗਤ ਨੇ ਹਾਜ਼ਰੀ ਲੁਆਈ |