19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਕੂਲ ਕੈਟਾਗਰੀ ਫੁੱਟਬਾਲ ਟੂਰਨਾਮੈਂਟ 'ਚ ਹਿਜ਼ ਐਕਸੀਲੈਂਟ ਇੰਸਟੀਟਿਊਟ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 25-12-2025
ਹੁਸ਼ਿਆਰਪੁਰ, 24 ਦਸੰਬਰ (ਹਰਪ੍ਰੀਤ ਕੌਰ)-ਸਕੂਲ ਕੈਟਾਗਰੀ ਫੁੱਟਬਾਲ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਵਿਖੇ ਹੋਇਆ ਜਿਸ ਵਿੱਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਵਿੱਚ ਹਿਜ਼ ਐਕਸੀਲੈਂਟ ਇੰਸਟੀਟਿਊਟ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਹਿੱਜ਼ ਦੀ ਟੀਮ ਨੇ ਦੂਜਾ ਇਨਾਮ ਹਾਸਿਲ ਕੀਤਾ | ਇਸ ਦੇ ਨਾਲ-ਨਾਲ ਹਿਜ਼ ਦੇ ਵਿਦਿਆਰਥੀਆਂ ਨੂੰ ਜ਼ੋਨਲ ਮੈਚ ਵਿੱਚ ਵੀ ਅਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਗਿਆ | ਕਰਨ ਸ਼ਰਮਾ ਨੇ ਇਸ ਫੁੱਟਬਾਲ ਮੈਚ ਵਿੱਚ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ | ਡਾ. ਅਸ਼ੀਸ਼ ਸਰੀਨ ਨੇ ਬੱਚਿਆਂ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਖੇਡਾਂ ਦੇ ਨਾਲ-ਨਾਲ ਪੜ੍ਹਾਈ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਜੋਬਨਪ੍ਰੀਤ, ਨਿਸ਼ਾਂਤ, ਦਿਲਪ੍ਰੀਤ, ਹਰਮਿੰਦਰ, ਦਿਲਪ੍ਰੀਤ, ਹਰਮਨ, ਤਨਵੀਰ, ਜਸਜੀਤ ਤਲਵਾਰ, ਕੁਮਾਰ ਭੱਟੀ, ਰਣਵੀਰ ਸਿੰਘ, ਇਮੋਨ ਜਸਵਾਲ, ਤੇਜਵੀਰ, ਅਰਸ਼ਦੀਪ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਫਰ-ਏ-ਸ਼ਹਾਦਤ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ 8 ਰੋਜ਼ਾ ਗਤਕਾ ਸਿਖਲਾਈ ਕੈਂਪ ਸ਼ੁਰੂ <br/> ਅਗਲੀ ਖ਼ਬਰ ਬਾਲ ਵਿਆਹ ਮੁਕਤ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Ad Position 24