20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਫਿਨਿਸ਼ਿੰਗ ਸਕੂਲ ਪ੍ਰੋਗਰਾਮ ਕਰਵਾਇਆ

Ad Position 21
No active advertisement
ਸਮਾਗਮ ਦੌਰਾਨ ਦੀਆਂ ਝਲਕੀਆਂ | ਤਸਵੀਰ : ਕੌਸ਼ਲ <br/> 29-12-2025
ਦਸੂਹਾ, 28 ਦਸੰਬਰ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਦਸੂਹਾ ਵਿਖੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਸੰਦੀਪ ਕੌਰ ਬੌਸਕੀ ਦੀ ਅਗਵਾਈ ਹੇਠ ਬੀ.ਐੱਡ. ਤੀਜੇ ਸਮੈਸਟਰ ਦੇ ਵਿਦਿਆਰਥੀਆਂ ਲਈ ਫਿਨਿਸ਼ਿੰਗ ਸਕੂਲ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਬੀ. ਐੱਡ. ਤੀਜੇ ਸਮੈਸਟਰ ਦੀ ਵਿਦਿਆਰਥਣ ਅਮਨਵੀਰ ਕੌਰ ਵੱਲੋਂ ਬਾਖ਼ੂਬੀ ਨਿਭਾਈ ਗਈ | ਇਸ ਪ੍ਰੋਗਰਾਮ ਦੇ ਇੰਚਾਰਜ ਸਹਾਇਕ ਪ੍ਰੋਫੈਸਰ ਡਾ. ਗਗਨਦੀਪ ਕੌਰ , ਸਹਾਇਕ ਪ੍ਰੋਫੈਸਰ ਪ੍ਰਦੀਪ ਸਿੰਘ ਸਹੋਤਾ ਅਤੇ ਸਹਾਇਕ ਪ੍ਰੋਫੈਸਰ ਰਾਜ ਕੁਮਾਰ (ਟੀਚਿੰਗ ਪ੍ਰੈਕਟਿਸ ਇੰਚਾਰਜ ) ਸਨ | ਸਹਾਇਕ ਪ੍ਰੋਫੈਸਰ ਰਾਜ ਕੁਮਾਰ (ਟੀਚਿੰਗ ਪ੍ਰੈਕਟਿਸ ਇੰਚਾਰਜ) ਨੇ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਆਪਣੀ ਚਾਰ ਮਹੀਨਿਆਂ ਦੀ ਫਾਈਨਲ ਟੀਚਿੰਗ ਪ੍ਰੈਕਟਿਸ ਖ਼ਤਮ ਹੋਣ ਉਪਰੰਤ ਟੀਚਿੰਗ ਪ੍ਰੈਕਟਿਸ ਸਕੂਲ ਰਿਪੋਰਟ ਪੇਸ਼ ਕੀਤੀ ਅਤੇ ਆਪਣੇ ਸਕੂਲ ਅਭਿਆਸ ਦੌਰਾਨ ਪ੍ਰਾਪਤ ਕੀਤੇ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ ਜਿਨ੍ਹਾਂ ਦੀ ਕਾਲਜ ਵਲੋਂ ਸ਼ਲਾਘਾ ਵੀ ਕੀਤੀ ਗਈ | ਇਸ ਪ੍ਰੋਗਰਾਮ ਵਿਚ ਮਿਸਟਰ ਰਣਦੀਪ ਸਿੰਘ, ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੰਗਲ ਬਿਹਾਲਾ ਨੇ ਏ.ਆਈ. ਟੂਲਸ ਦੇ ਯੁੱਗ ਵਿਚ ਅਧਿਆਪਨ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਹਰ ਅਧਿਆਪਕ ਕੋਲ ਇਹ ਹੁਨਰ ਹੋਣਾ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੇ | ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਕਿ ਤਕਨਾਲੋਜੀ ਦੇ ਯੁੱਗ ਵਿਚ ਵੀ ਕੋਈ ਵੀ ਅਧਿਆਪਕ ਦੀ ਥਾਂ ਨਹੀਂ ਲੈ ਸਕਦਾ | ਦੂਜੇ ਮਹਿਮਾਨ ਬੁਲਾਰੇ ਮਿਸਟਰ ਰਾਜੇਸ਼ ਗੁਪਤਾ, ਪਿ੍ੰਸੀਪਲ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਬਲੱਗਣ ਦਸੂਹਾ ਨੇ ਪ੍ਰਭਾਵਸ਼ਾਲੀ ਅਧਿਆਪਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਟੀਚਿੰਗ ਸਟਾਫ਼ ਦੀ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਆਪਣੇ ਵਿਚਾਰ ਪੇਸ਼ ਕੀਤੇ ਕਿ ਕਿਵੇਂ ਇੱਕ ਅਧਿਆਪਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੋਇਆ ਬੱਚਿਆਂ ਨੂੰ ਬਿਹਤਰ ਸਿੱਖਿਆ ਦਿੰਦਾ ਹੈ | ਅੰਤ ਵਿਚ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਦਸੂਹਾ ਦੇ ਕਾਰਜਕਾਰੀ ਪਿ੍ੰਸੀਪਲ ਸੰਦੀਪ ਕੌਰ ਬੌਸਕੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਇੰਟਰਨਸ਼ਿਪ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਵਧਾਈ ਦਿੱਤੀ ਨਾਲ ਹੀ ਉਨ੍ਹਾਂ ਇਸ ਗਤੀਵਿਧੀ ਨੂੰ ਸਮੇਂ-ਸਮੇਂ ਦਿਸ਼ਾ ਨਿਰਦੇਸ਼ ਦੇਣ ਲਈ ਕਾਲਜ ਮੈਂਟੋਰ ਡਾ. ਵਰਿੰਦਰ ਕੌਰ ਪਿ੍ੰਸੀਪਲ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੋਮੈਨ ਦਸੂਹਾ ਦਾ ਧੰਨਵਾਦ ਕੀਤਾ | ਕਾਲਜ ਦੀ ਮੈਨੇਜਮੈਂਟ ਕਮੇਟੀ ਅਤੇ ਕਾਲਜ ਮੈਂਟੋਰ ਡਾ. ਵਰਿੰਦਰ ਕੌਰ ਪਿ੍ੰਸੀਪਲ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੋਮੈਨ ਦਸੂਹਾ ਨੇ ਵੀ ਇਸ ਫਿਨਿਸ਼ਿੰਗ ਸਕੂਲ ਪ੍ਰੋਗਰਾਮ ਦੀਆਂ ਸ਼ੁੱਭਕਾਮਨਾਵਾਂ ਭੇਜੀਆਂ ਅਤੇ ਤੀਜਾ ਸਮੈਸਟਰ ਪੂਰਾ ਹੋਣ 'ਤੇ ਵਿਦਿਆਰਥੀਆਂ ਨੂੰ ਵਧਾਈਆਂ ਭੇਜੀਆਂ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਸੂਬਾ ਸਰਕਾਰ ਦਾ ਨਿਵੇਕਲਾ ਤੇ ਇਤਿਹਾਸਕ ਫ਼ੈਸਲਾ - ਘੁੰਮਣ <br/> ਅਗਲੀ ਖ਼ਬਰ ਸ੍ਰੀ ਖੁਰਾਲਗੜ੍ਹ ਸਾਹਿਬ 'ਚ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ <br/>
Ad Position 24