20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਖੰਨਾ ਵਿਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਤੋਂ ਪਹਿਲਾਂ ਅਮਿਤ ਸ਼ਾਹ ਦੀ ਫੋਟੋ ਨਾਲ ਭਾਜਪਾ ਵਿਰੋਧੀ ਬੋਰਡ ਲੱਗੇ

ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)- ਬੀ.ਜੇ.ਪੀ. ਵਲੋਂ ਪੰਜਾਬ ਭਰ ਵਿਚ ਨਸ਼ਾ ਮੁਕਤ ਪੰਜਾਬ ਯਾਤਰਾ ਕੱਢੀ ਜਾ ਰਹੀ ਹੈ। ਇਸੇ ਤਹਿਤ ਅੱਜ ਖੰਨਾ ਈਸੜੂ ਅਤੇ ਦੋਰਾਹਾ ਵਿਚ ਯਾਤਰਾ ਦੇ ਪ੍ਰੋਗਰਾਮ ਹਨ।

Ad Position 21
No active advertisement
ਅਜੀਤ ਡੈਸਕ 20-09-2026

ਖੰਨਾ, 20 ਸਤੰਬਰ (ਹਰਜਿੰਦਰ ਸਿੰਘ ਲਾਲ)- ਬੀ.ਜੇ.ਪੀ. ਵਲੋਂ ਪੰਜਾਬ ਭਰ ਵਿਚ  ਨਸ਼ਾ ਮੁਕਤ ਪੰਜਾਬ ਯਾਤਰਾ ਕੱਢੀ ਜਾ ਰਹੀ ਹੈ। ਇਸੇ ਤਹਿਤ ਅੱਜ ਖੰਨਾ ਈਸੜੂ ਅਤੇ ਦੋਰਾਹਾ ਵਿਚ ਯਾਤਰਾ ਦੇ ਪ੍ਰੋਗਰਾਮ ਹਨ। ਖੰਨਾ ਦੀ ਜੀ. ਟੀ. ਬੀ. ਮਾਰਕੀਟ ਦੇ ਵਿਚ ਅੱਜ ਇਸ ਯਾਤਰਾ ਦੀ ਰੈਲੀ ਰੱਖੀ ਗਈ ਹੈ ਪਰ ਇਸ ਯਾਤਰਾ ਤੋਂ ਪਹਿਲਾਂ ਹੀ ਰਾਤ ਨੂੰ ਬੀ.ਜੇ.ਪੀ. ਅਤੇ ਅਕਾਲੀ ਦਲ ਦੇ ਖਿਲਾਫ਼ ਸ਼ਹਿਰ ਦੇ ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੋਟੋ ਲਗਾ ਕੇ  ਵੱਡੇ ਵੱਡੇ ਹੋਰਡਿੰਗ ਲਗਾਏ ਗਏ ਹਨ। ਇਨ੍ਹਾਂ ਵਿਚ ਭਾਜਪਾ ਤੇ ਅਕਾਲੀ ਦਲ ਬਾਦਲ ਤੇ ਵੱਡੇ ਵੱਡੇ ਬੋਰਡ ਲਗਾਏ ਗਏ ਹਨ। ਇਨ੍ਹਾਂ ਹੋਰਡਿੰਗਾਂ ’ਤੇ ਕਿਸੇ ਦਾ ਵੀ ਕੋਈ ਨਾਂਅ ਨਹੀਂ ਹੈ ਅਤੇ ਨਾ ਹੀ ਹੋਰਡਿੰਗ ਬਣਾਉਣ ਵਾਲੀ ਕੰਪਨੀ ਦਾ ਨਾਂਅ ਹੈ। ਇਸ ਵਿਚ ਸਵਾਲ ਕੀਤੇ ਗਏ ਹਨ ਕਿ ਪੰਜਾਬ ਵਿਚ ਭਾਜਪਾ ਗੁਜਰਾਤ ਤੋਂ ਨਸ਼ਾ ਤਸਕਰੀ ਕਿਉਂ ਕਰਵਾ ਰਹੀ ਹੈ , ਭਾਜਪਾ ਪੰਜਾਬ ਦਾ ਪਾਣੀ ਹਰਿਆਣਾ ਤੇ ਹਿਮਾਚਲ ਨੂੰ ਕਿਉਂ ਦੇਣਾ ਚਾਹੁੰਦੀ ਹੈ ਅਤੇ ਭਾਜਪਾ ਅਕਾਲੀ ਦਲ ਬਾਦਲ ਨਾਲ ਮਿਲਕੇ ਕਾਲੇ ਕਾਨੂੰਨ ਵਾਪਸ  ਲਿਆਉਣਾ ਚਾਹੁੰਦੀ ਹੈ ? ਇਸ ਤਰ੍ਹਾਂ ਦੇ ਜਿਹੜੇ ਸਵਾਲ ਹੈ ਕਿ ਇਹ ਹੋਰਡਿੰਗ ਕਿਸ ਸਿਆਸੀ ਪਾਰਟੀ ਜਾਂ ਕਿਸ ਸ਼ਰਾਰਤੀ ਅਨਸਰ ਵਲੋਂ ਲਗਾਏ ਗਏ ਹਨ ਇਹ ਜਾਂਚ ਦਾ ਵਿਸ਼ਾ ਹੈ। ਭਾਜਪਾ ਦੇ ਇਕ ਨੇਤਾ ਨੇ ਕਿਹਾ ਕਿ ਉਹ ਇਸ ਬਾਰੇ  ਕਾਨੂੰਨ ਅਨੁਸਾਰ ਪੁਲਿਸ ਕੇਸ ਦਰਜ ਕਰਵਾਉਣ ਬਾਰੇ ਸਲਾਹ ਲੈ ਰਹੇ ਹਨ ।

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਅਗਲੀ ਖ਼ਬਰ ਆਮ ਆਦਮੀ ਪਾਰਟੀ ਆਪਣੇ ਪੂਰੇ ਕੀਤੇ ਵਾਦਿਆਂ ਤਹਿਤ ਬਣਾਏਗੀ ਸਰਕਾਰ- ਮਨੀਸ਼ ਸਿਸੋਦੀਆ
Ad Position 24