ਟਾਂਡਾ ਉੜਮੁੜ, 28 ਦਸੰਬਰ (ਭਗਵਾਨ ਸਿੰਘ ਸੈਣੀ)- ਸਰਕਾਰੀ ਪ੍ਰਾਇਮਰੀ ਸਕੂਲ ਅਹਿਆਪੁਰ ਵਿਖੇ ਨਰਸਰੀ ਤੋਂ ਪੰਜਵੀਂ ਕਲਾਸ ਤੱਕ ਦੇ ਲਗਭਗ 72 ਵਿਦਿਆਰਥੀਆਂ ਲਈ ਬੂਟਾਂ ਦੀ ਵੰਡ ਕੀਤੀ ਗਈ | ਇਸ ਮੌਕੇ ਬਲਰਾਜ ਮਹਿੰਦਰੂ ਅਤੇ ਪ੍ਰਭਾ ਰਾਣੀ ਮਹਿੰਦਰੂ ਵਲੋਂ ਸਵਰਗਵਾਸੀ ਦੌਲਤ ਰਾਮ ਮਹਿੰਦਰੂ ਦੀ ਪਵਿੱਤਰ ਯਾਦ ਵਿਚ ਠੰਢ ਦੇ ਮੌਸਮ ਵਿਚ ਬੱਚਿਆਂ ਨੂੰ ਬੂਟ ਵੰਡੇ ਗਏ | ਇਸ ਮੌਕੇ ਪੰਡਿਤ ਸੰਜੀਵ ਸ਼ਾਸਤਰੀ ਵਲੋਂ ਬੱਚਿਆਂ ਨੂੰ ਬੂਟਾ ਦੀ ਵੰਡੇ ਕੀਤੀ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਦੀ ਮਹੱਤਤਾ, ਮਿਹਨਤ ਅਤੇ ਅਨੁਸ਼ਾਸਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਸਕੂਲ ਦਾ ਮਾਹੌਲ ਸੇਵਾ, ਸੰਵੇਦਨਾ ਅਤੇ ਸਮਾਜਿਕ ਭਾਵਨਾ ਨਾਲ ਭਰਪੂਰ ਰਿਹਾ | ਨੰਨੇ ਬੱਚਿਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਅਤੇ ਉਤਸ਼ਾਹ ਸਪਸ਼ਟ ਦਿਖਾਈ ਦਿੱਤਾ | ਸਕੂਲ ਦੇ ਮੁੱਖ ਅਧਿਆਪਕ ਦਿਲਬੀਰ ਸਿੰਘ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਮਨੁੱਖੀ ਅਤੇ ਸਮਾਜਿਕ ਉਪਰਾਲੇ ਬੱਚਿਆਂ ਵਿਚ ਨੇਕੀ, ਸਹਿਯੋਗ ਅਤੇ ਸੰਵੇਦਨਸ਼ੀਲਤਾ ਦੀ ਭਾਵਨਾ ਪੈਦਾ ਕਰਦੇ ਹਨ | ਉਨ੍ਹਾਂ ਸਵਰਗਵਾਸੀ ਦੌਲਤ ਮਹਿੰਦਰੂ ਦੇ ਪਰਿਵਾਰ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕ ਵਰਗ ਅਤੇ ਸਟਾਫ਼ ਮੌਜੂਦ ਰਿਹਾ |