ਬੀਣੇਵਾਲ, 28 ਦਸੰਬਰ (ਬੈਜ ਚੌਧਰੀ)-ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪੰਚਕੂਲਾ (ਹਰਿਆਣਾ) ਦੀ ਸੰਗਤ ਦਰਸ਼ਨ ਕਰਨ ਲਈ ਪਹੁੰਚੀ | ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਵਲੋਂ ਸੰਗਤਾਂ ਨੂੰ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਇਤਿਹਾਸ ਨਾਲ ਜੋੜਨਾ ਕੀਤਾ ਅਤੇ ਸੰਗਤਾਂ ਨੂੰ ਗੁਰੂ ਘਰ ਦੀ ਕਾਰ ਸੇਵਾ ਲਈ ਬੇਨਤੀ ਕੀਤੀ | ਸੰਗਤਾਂ ਵਲੋਂ ਗੁਰੂ ਘਰ (ਤਪ ਅਸਥਾਨ) ਦੀ ਚਲ ਰਹੀ ਕਾਰ ਸੇਵਾ ਲਈ ਸੇਵਾ ਭੇਟਾ ਕੀਤੀ ਗਈ | ਬਾਬਾ ਨਰੇਸ਼ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਵਲੋਂ ਸੰਗਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਕੇਵਲ ਸਿੰਘ, ਬਾਬਾ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ, ਹਰਮਨ ਸਿੰਘ, ਗਗਨਦੀਪ ਸਿੰਘ, ਵਿਸ਼ਾਲ ਸਿੰਘ ਤੇ ਬਾਬਾ ਜਗੀਰ ਸਿੰਘ ਹਾਜ਼ਰ ਸਨ |