ਮਾਹਿਲਪੁਰ, 28 ਦਸੰਬਰ (ਰਜਿੰਦਰ ਸਿੰਘ)-ਬਲਾਕ ਮਾਹਿਲਪੁਰ ਦੇ ਪਿੰਡ ਲਕਸੀਹਾਂ ਵਿਚ ਅਣਪਛਾਤੇ ਚੋਰਾ ਨੇ ਵੱਖ-ਵੱਖ ਖੇਤਾਂ 'ਚ ਲੱਗੇ ਬਿਜਲੀ ਦੇ ਤਿੰਨ ਟਰਾਂਸਫਰਮਰਾਂ ਨੰੂ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਦੀਆਂ ਤਾਰਾਂ ਤੇ ਸਮਾਨ ਚੋਰੀ ਕਰ ਕੇ ਲੈ ਗਏ | ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਲਕਸੀਹਾਂ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਲਕਸੀਹਾਂ 'ਚ ਗੁਰਬਖ਼ਸ਼ ਸਿੰਘ ਤੇ ਮਾਸਟਰ ਜੁਗਿੰਦਰ ਸਿੰਘ ਦੀ ਮੋਟਰ ਤੇ ਲੱਗੇ ਟਰਾਂਸਫ਼ਰ ਦੀਆਂ ਤਾਰਾ ਤੇ ਸਮਾਨ ਚੋਰੀ ਕਰਕੇ ਲੈ ਗਏ | ਇੱਥੇ ਹੀ ਬੱਸ ਨਹੀਂ ਉਨ੍ਹਾਂ ਉਸੇ ਰਾਤ ਕਮਲਾ ਦੇਵੀ ਦੇ ਖੇਤਾਂ ਚ ਲੱਗੇ ਟਰਾਂਸਫ਼ਰ ਸਮਾਨ ਚੋਰੀ ਕਰ ਕੇ ਲੈ ਗਏ | ਇਸ ਸਬੰਧੀ ਥਾਣਾ ਮਾਹਿਲਪੁਰ ਨੂੰ ਸੂਚਿਤ ਕਰ ਦਿੱਤਾ ਗਿਆ |