21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

2 ਕਾਰਾਂ ਦੀ ਟੱਕਰ 'ਚ ਚਾਲਕ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 29-12-2025
ਕੋਟਫ਼ਤੂਹੀ, 28 ਦਸੰਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਦੇ ਮੁੱਖ ਪੁਲ ਵਾਲੇ ਚੁਰਸਤੇ 'ਤੇ ਦੇਰ ਸ਼ਾਮ ਇਕ ਮਾਰੂਤੀ ਫਰੌਕਸ ਅਤੇ ਇੰਡੀਗੋ ਕਾਰ ਦੀ ਭਿਆਨਕ ਟੱਕਰ ਵਿਚ ਕਾਰਾਂ ਦੇ ਨੁਕਸਾਨੇ ਜਾਣ ਤੇ ਚਾਲਕ ਦੇ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਾਰੂਤੀ ਫਰੌਕਸ ਕਾਰ ਨੰਬਰ ਐਮ. ਪੀ 09 ਏ. ਟੀ 9638 ਜਿਸ ਨੂੰ ਸਚਿਨ ਨਿਵਾਸੀ ਇੰਦੌਰ (ਮੱਧ ਪ੍ਰਦੇਸ਼) ਚਲਾ ਰਿਹਾ ਸੀ, ਉਹ ਗੜ੍ਹਸ਼ੰਕਰ ਵੱਲੋਂ ਬਿਸਤ ਦੁਆਬ ਵਾਲੀ ਸੜਕ ਰਾਹੀ ਕੋਟਫ਼ਤੂਹੀ ਵੱਲ ਨੂੰ ਆ ਰਹੀ ਸੀ, ਜਦੋਂ ਉਹ ਚੁਰਸਤੇ ਵਾਲੇ ਪੁਲ ਤੇ ਪਹੁੰਚਿਆਂ ਤਾਂ ਮਾਹਿਲਪੁਰ ਵੱਲੋਂ ਇੱਕ ਇੰਡੀਗੋ ਕਾਰ ਨੰਬਰ ਪੀ. ਬੀ. 07 ਏ. ਬੀ. 5203 ਜਿਸ ਨੂੰ ਮਨਜਿੰਦਰ ਸਿੰਘ ਨਿਵਾਸੀ ਪਿੰਡ ਮੰਨਣਹਾਣਾ ਚਲਾ ਰਿਹਾ ਸੀ, ਦੀ ਆਪਸੀ ਸਾਹਮਣੇ ਤੋਂ ਟੱਕਰ ਗਈ, ਜਿਸ ਨਾਲ ਸਚਿਨ ਦੀ ਸੱਜੀ ਬਾਂਹ ਤੇ ਸੱਟ ਅਤੇ ਮਨਜਿੰਦਰ ਸਿੰਘ ਦੇ ਸਿਰ ਵਿਚ ਸੱਟ ਲੱਗੀ, ਇਸ ਦੁਰਘਟਨਾ ਵਿਚ ਦੋਨੋਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਮਾਹਿਲਪੁਰ ਦੀ ਮਿਲੀਭੁਗਤ ਨਾਲ ਨਾਜਾਇਜ਼ ਤੌਰ 'ਤੇ ਬਣ ਰਹੇ ਨੇ ਪੱਕੇ ਖੋਖੇ <br/> ਅਗਲੀ ਖ਼ਬਰ ਤਿੰਨ ਟਰਾਂਸਫਰਮਰਾਂ ਦੀਆਂ ਤਾਰਾਂ ਤੇ ਸਾਮਾਨ ਚੋਰੀ
Ad Position 24