21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਏਸ਼ਿਆਈ ਖ਼ੇਡਾਂ:ਸੁਚਿਕਾ ਤਾਰਿਆਲ ਨੇ ਮਿਕਸਡ ਮਾਰਸ਼ਲ ਆਰਟਸ 60 ਕਿੱਲੋਗ੍ਰਾਮ ਵਰਗ ’ਚ ਜਿੱਤਿਆ ਕਾਂਸੀ ਦਾ ਤਗਮਾ

ਨਾਗੋਆ, 21 ਸਤੰਬਰ- ਜਾਪਾਨ ਦੇ ਨਾਗੋਆ ’ਚ ਚੱਲ ਰਹੀਆਂ ਏਸ਼ਿਆਈ ਖ਼ੇਡਾਂ ਵਿਚ ਅੱਜ ਭਾਰਤ ਦੀ ਸੁਚਿਕਾ ਤਾਰਿਆਲ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।

Ad Position 21
No active advertisement
ਅਜੀਤ ਡੈਸਕ 21-09-2026

ਨਾਗੋਆ, 21 ਸਤੰਬਰ- ਜਾਪਾਨ ਦੇ ਨਾਗੋਆ ’ਚ ਚੱਲ ਰਹੀਆਂ ਏਸ਼ਿਆਈ ਖ਼ੇਡਾਂ ਵਿਚ ਅੱਜ ਭਾਰਤ ਦੀ ਸੁਚਿਕਾ ਤਾਰਿਆਲ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਸੈਮੀਫਾਈਨਲ ਵਿਚ ਸਿੰਗਾਪੁਰ ਦੀ ਹੁਈ ਹੂਨ ਟੇਓ ਤੋਂ ਹਾਰਨ ਤੋਂ ਬਾਅਦ ਮਹਿਲਾਵਾਂ ਦੇ ਰਵਾਇਤੀ MMA 60 ਕਿਲੋਗ੍ਰਾਮ ਵਰਗ ਵਿਚ ਉਸ ਨੂੰ ਕਾਂਸੀ ਦਾ ਤਗਮਾ ਮਿਲਿਆ। ਏਸ਼ਿਆਈ ਖੇਡਾਂ ਵਿਚ ਭਾਰਤ ਲਈ ਇਹ ਚੌਥਾ ਤਗਮਾ ਹੈ। 

ਮੁਕਾਬਲੇ ਤੋਂ ਬਾਅਦ ਸੁਚਿਕਾ ਇਸ ਫੈਸਲੇ ਤੋਂ ਨਾਖੁਸ਼ ਦਿਖਾਈ ਦਿੱਤੀ। ਉਸ ਨੇ ਰੈਫਰੀ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਮੈਟ 'ਤੇ ਬੈਠ ਬੇਹੱਦ ਭਾਵੁਕ ਹੋ ਗਈ। ਸੁਚਿਕਾ ਨੂੰ ਲੱਗਾ ਕਿ ਉਸ ਨੇ ਫਾਈਨਲ ਵਿਚ ਪਹੁੰਚਣ ਲਈ ਕਾਫ਼ੀ ਵਧੀਆ ਪ੍ਰਦਰਸ਼ਨ ਕੀਤਾ ਹੈ, ਪਰ ਜੱਜਾਂ ਨੇ ਉਸ ਨੂੰ ਦੂਜਾ ਸਥਾਨ ਦਿੱਤਾ। ਇਸ ਦੇ ਬਾਵਜੂਦ ਸੁਚਿਕਾ ਨੇ ਔਰਤਾਂ ਦੇ 60 ਕਿਲੋਗ੍ਰਾਮ ਐਮ.ਐਮ.ਏ. ਈਵੈਂਟ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਖ਼ੇਡਾਂ: ਹਿਮਾਂਸ਼ੂ ਅਤੇ ਰੁਦਰਾਂਕਸ਼ ਨੇ ਪੁਰਸ਼ਾਂ ਦੇ 10 ਮੀਟਰ ਰਾਈਫਲ ਮੁਕਾਬਲੇ ’ਚ ਜਿੱਤਿਆ ਚਾਂਦੀ ਅਤੇ ਕਾਂਸੀ ਦ... ਅਗਲੀ ਖ਼ਬਰ ਅਜਨਾਲਾ ਵਿਖੇ ਪੱਤਰਕਾਰ ਦੀ ਕੁੱਟਮਾਰ ਅਤੇ ਕੀਮਤੀ ਸਮਾਨ ਲਿਜਾਣ ਦੇ ਦੋਸ਼ ਹੇਠ ਮਾਮਲਾ ਦਰਜ
Ad Position 24