21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਨਗਰ ਪੰਚਾਇਤ ਮਾਹਿਲਪੁਰ ਦੀ ਮਿਲੀਭੁਗਤ ਨਾਲ ਨਾਜਾਇਜ਼ ਤੌਰ 'ਤੇ ਬਣ ਰਹੇ ਨੇ ਪੱਕੇ ਖੋਖੇ <br/>

Ad Position 21
No active advertisement
ਅਜੀਤ ਡੈਸਕ 29-12-2025
ਮਾਹਿਲਪੁਰ, 28 ਦਸੰਬਰ (ਰਜਿੰਦਰ ਸਿੰਘ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਦਿਨਾਂ 'ਚ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਵੱਡੇ ਪੱਧਰ 'ਤੇ ਨਜਾਇਜ਼ ਕਬਜ਼ੇ ਛਡਾਉਣ ਲਈ ਵੱਡੀ ਸਫਲਤਾ ਪ੍ਰਾਪਤ ਕੀਤੀ ਪਰ ਮਾਹਿਲਪੁਰ ਦੀ ਨਗਰ ਪੰਚਾਇਤ ਵੱਲੋਂ ਇਸ ਤਰ੍ਹਾਂ ਦੇ ਹੁਕਮਾਂ ਨੂੰ ਛੱਕੇ 'ਤੇ ਟੰਗ ਕੇ ਮਾਹਿਲਪੁਰ 'ਚ ਨਜਾਇਜ਼ ਕਬਜ਼ੇ ਕਰਵਾਉਣ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ | ਮਾਹਿਲਪੁਰ ਦੇ ਸਭ ਤੋਂ ਭੀੜ ਵਾਲੇ ਸਥਾਨ ਜੇਜੋਂ ਰੋਡ 'ਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੇ ਪਹਿਲਾ ਹੀ ਕੋਈ ਕਸਰ ਨਹੀਂ ਛੱਡੀ ਤੇ ਹਾਲ ਹੀ ਉੱਥੇ ਨਗਰ ਪੰਚਾਇਤ ਦੀ ਮਿਲੀ ਭੁਗਤ ਮਾਲ ਹੋਰ ਖੋਖੇ ਰੱਖੇ ਜਾ ਰਹੇ ਹਨ | ਜਿਸ ਦਾ ਨਗਰ ਪੰਚਾਇਤ ਮਾਹਿਲਪੁਰ ਦੇ ਅਧਿਕਾਰੀਆਂ ਨੂੰ ਪਤਾ ਲੱਗਣ ਦੇ ਹੋਣ ਦੇ ਬਾਵਜੂਦ ਵੀ ਕੁੰਭਕਰਨੀ ਨੀਂਦ 'ਚ ਜਾਪਦੇ ਨਜ਼ਰ ਆ ਰਹੇ ਹਨ | ਇਸ ਸਬੰਧੀ ਕਾਰਜ ਸਾਧਕ ਅਫ਼ਸਰ ਸਿਮਰਨ ਢੀਂਡਸਾ ਨੂੰ ਫ਼ੋਨ 'ਤੇ ਗੱਲਬਾਤ ਕਰਨ ਲਈ ਕਈ ਵਾਰ ਤਾਂ ਉਨ੍ਹਾਂ ਵੱਲੋਂ ਫ਼ੋਨ ਨਹੀਂ ਉਠਾਇਆ ਗਿਆ | ਇਸ ਸਬੰਧੀ ਨਗਰ ਪੰਚਾਇਤ ਦੇ ਪ੍ਰਧਾਨ ਦਵਿੰਦਰ ਸਿੰਘ ਸੈਣੀ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਖੋਖਾ ਰੱਖਣ ਵਾਲਿਆਂ ਨੂੰ ਸਾਡੇ ਅਧਿਕਾਰੀ ਸੋਹਣ ਲਾਲ ਵੱਲੋਂ ਪਹਿਲਾ ਵੀ ਵਾਰਨਿੰਗ ਦਿੱਤੀ ਗਈ ਸੀ ਤੇ ਹੁਣ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਹੱਡੀਆਂ ਅਤੇ ਜੋੜਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਮੁਫ਼ਤ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ 2 ਕਾਰਾਂ ਦੀ ਟੱਕਰ 'ਚ ਚਾਲਕ ਜ਼ਖ਼ਮੀ <br/>
Ad Position 24