ਟਾਂਡਾ ਉੜਮੁੜ, 28 ਦਸੰਬਰ (ਭਗਵਾਨ ਸਿੰਘ ਸੈਣੀ)- ਲਾਇਨਜ਼ ਕਲੱਬ ਟਾਂਡਾ ਗੌਰਵ ਵੱਲੋਂ ਸ਼ਿਮਲਾ ਪਹਾੜੀ ਪਾਰਕ ਵਿਖੇ ਹੱਡੀਆਂ ਅਤੇ ਜੋੜਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਪ੍ਰਧਾਨ ਲੋਕੇਸ਼ ਵਸ਼ਿਸ਼ਟ ਦੀ ਅਗਵਾਈ ਹੇਠ ਹੋਏ ਇਸ ਕੈਂਪ ਦਾ ਉਦਘਾਟਨ ਲਾਇਨਜ਼ ਕਲੱਬ 321 ਡੀ ਦੇ ਸਾਬਕਾ ਗਵਰਨਰ ਰਾਜੀਵ ਕੁਕਰੇਜਾ ਅਤੇ ਡਾ. ਕੇਵਲ ਸਿੰਘ ਕਾਜਲ ਨੇ ਕੀਤਾ | ਗਾਰਡੀਅਨ ਹਸਪਤਾਲ, ਜਲੰਧਰ ਤੋਂ ਡਾ. ਸੰਜੀਵ ਗੋਇਲ, ਡਾ. ਟਵਿੰਕਲ, ਡਾ. ਅਭਿਸ਼ੇਕ, ਡਾ. ਰੇਖਾ, ਅਮਰਿੰਦਰ ਸਿੰਘ, ਸੂਰਜ, ਆਸ਼ੀਸ਼ ਅਤੇ ਹਰਮਨ ਦੀ ਟੀਮ ਨੇ 120 ਲੋਕਾਂ ਦੀ ਜਾਂਚ ਕੀਤੀ | ਹੱਡੀਆਂ ਦੀ ਘਣਤਾ ਅਤੇ ਹੋਰ ਟੈੱਸਟ ਵੀ ਕੀਤੇ ਗਏ | ਇਸ ਮੌਕੇ ਪ੍ਰਧਾਨ ਲੋਕੇਸ਼ ਨੇ ਹਸਪਤਾਲ ਦੀ ਟੀਮ ਦਾ ਸਨਮਾਨ ਕੀਤਾ ਅਤੇ ਕਲੱਬ ਦੇ ਸਮਾਜਿਕ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਗੁਲਸ਼ਨ ਅਰੋੜਾ, ਪ੍ਰੇਮ ਜੈਨ, ਸਚਿਨ ਪੁਰੀ, ਹੇਮੰਤ ਮੈਨਰਾਏ, ਡਾ. ਲਵਪ੍ਰੀਤ ਸਿੰਘ ਪਾਬਲਾ, ਸੁਧੀਰ ਸੋਂਧੀ, ਪਿਯੂਸ਼ ਚੋਪੜਾ, ਡਾ: ਰਣਜੀਤ ਸਿੰਘ, ਕਰਨੈਲ ਸਿੰਘ ਮਾਲਵਾ, ਸੁਰੇਸ਼ ਜੈਨ, ਸੁਰੇਸ਼ ਕੁਮਾਰ, ਅਕਸ਼ਿਤਾ ਕੁਕਰੇਜਾ, ਨੇਹਾ ਸੋਂਧੀ ਆਦਿ ਹਾਜ਼ਰ ਸਨ |