ਅੱਡਾ ਸਰਾਂ, 29 ਦਸੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਕੰਧਾਲਾ ਜੱਟਾਂ ਦੇ ਗੁਰਦੁਆਰਾ ਸਾਹਿਬ ਬਾਬਾ ਬਿਸ਼ਨ ਸਿੰਘ ਵਿਖੇ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 9 ਦਿਨਾਂ ਗੁਰਮਤਿ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਭਾਈ ਗੁਰਮੁੱਖ ਸਿੰਘ ਕੰਧਾਲਾ ਜੱਟਾਂ ਦੇ ਰਾਗੀ ਜਥੇ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਦੇ ਹੋਏ ਮਹਾਨ ਸ਼ਹੀਦੀ ਦਿਹਾੜਿਆਂ ਤੇ ਚਾਨਣਾ ਪਾਇਆ | ਇਸ ਸਮਾਗਮ ਦੌਰਾਨ ਰੋਜ਼ਾਨਾ ਸ਼ਾਮ ਦੇ ਸਮੇਂ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਕਰਵਾਏ ਗਏ ਰਾਤਰੀ ਦੇ ਦੀਵਾਨਾ ਵਿਚ ਬਾਬਾ ਬਿਸ਼ਨ ਸਿੰਘ ਸੰਗੀਤ ਵਿਦਿਆਲਾ ਦੇ ਵਿਦਿਆਰਥੀ, ਭਾਈ ਭੁਪਿੰਦਰ ਸਿੰਘ ਸੋਹਲ ਪੁਰ ਵਾਲੇ, ਕਥਾ ਵਾਚਕ ਭਾਈ ਜੰਗ ਸਿੰਘ ਤਰਨਾ ਦਲ ਵਾਲੇ, ਭਾਈ ਸੰਦੀਪ ਸਿੰਘ , ਢਾਡੀ ਜਥਾ ਭਾਈ ਜਤਿੰਦਰ ਪਾਲ ਸਿੰਘ ਜੋਧ ਤਰਨਾ ਦਲ ਵਾਲੇ, ਭਾਈ ਗੁਰਪਿੰਦਰ ਸਿੰਘ ਨੀਲਾ ਕਥਾ ਵਾਚਕ, ਗਿਆਨੀ ਗੁਰਜੰਟ ਸਿੰਘ ਬੈਂਕਾਂ ਕਵੀਸ਼ਰੀ ਜਥਾ ਤੇ ਹੋਰਨਾਂ ਰਾਗੀ ਢਾਡੀ ਜਥਿਆਂ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਦੇ ਹੋਏ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ | ਸਮਾਗਮ ਦੀ ਸਮਾਪਤੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਅੰਮਿ੍ਤਪਾਲ ਸਿੰਘ ਧਾਲੀਵਾਲ ਨੇ ਸਮਾਗਮ ਵਿਚ ਸੇਵਾਵਾਂ ਦੇਣ ਵਾਲੇ ਰਾਗੀ, ਢਾਡੀ ਤੇ ਪ੍ਰਚਾਰਕਾਂ ਤੇ ਨਗਰ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੈਦਲ ਚੇਤਨਾ ਮਾਰਚ ਵੀ ਖ਼ਾਲਸਾਈ ਸ਼ਾਨੋ ਸ਼ੌਕਤ ਨਾਲ ਆਯੋਜਿਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ, ਕੈਪਟਨ ਸੁਰਿੰਦਰ ਸਿੰਘ , ਮਨਜੀਤ ਸਿੰਘ ਖ਼ਜ਼ਾਨਚੀ, ਸੁਖਨਿੰਦਰ ਸਿੰਘ ਉਪ ਪ੍ਰਧਾਨ, ਤਜਿੰਦਰ ਸਿੰਘ, ਸੁਰਿੰਦਰ ਸਿੰਘ ਗੁਗਲੀ, ਦਰਸ਼ਨ ਸਿੰਘ, ਇੰਦਰਜੀਤ ਸਿੰਘ, ਗੁਰਮੇਲ ਸਿੰਘ,ਬਲਸਾਹਿਬ ਸਿੰਘ, ਤਨਵਪ੍ਰੀਤ ਸਿੰਘ, ਬਾਬਾ ਰਣਜੀਤ ਸਿੰਘ ਹੈਡ ਗ੍ਰੰਥੀ, ਬਾਬਾ ਦਾਨ ਸਿੰਘ, ਗਿਆਨੀ ਗੁਰਮੁੱਖ ਸਿੰਘ, ਇੰਦਰਜੀਤ ਸਿੰਘ ਕੈਨੇਡਾ, ਦਲਜੀਤ ਸਿੰਘ ਤੇ ਹੋਰ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ |