ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਸ਼ਹੀਦਾਂ ਵਿਖੇ ਦੁੱਧ ਦੇ ਲੰਗਰ ਲਗਾਏ
ਅਜੀਤ ਡੈਸਕ
30-12-2025
ਚੌਲਾਂਗ, 29 ਦਸੰਬਰ (ਸੁਖਦੇਵ ਸਿੰਘ)-ਗੁਰੂ ਘਰ ਸੁੱਖ ਸਾਗਰ ਸਾਹਿਬ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਲਖਬੀਰ ਸਿੰਘ ਜੀ ਦੀ ਅਗਵਾਈ ਹੇਠ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਤਿਆਲ ਵਿਖੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਲਈ ਦੁੱਧ ਦੇ ਲੰਗਰ ਲਗਾਏ ਗਏ ਜਦਕਿ ਗੁਰੂ ਕਾ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਬਾਬਾ ਲਖਬੀਰ ਸਿੰਘ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀਆ ਕੁਰਬਾਨੀਆਂ ਜਬਰ ਜ਼ੁਲਮ ਦੇ ਟਾਕਰੇ ਦਾ ਸੁਨਹਿਰੀ ਅੱਖਰਾਂ ਵਿਚ ਇਤਿਹਾਸ ਲਿਖ ਗਈਆਂ ਹਨ | ਜੋ ਰਹਿੰਦੀ ਦੁਨੀਆ ਤੱਕ ਸਦੀਵੀ ਬਣੀਆਂ ਰਹਿਣਗੀਆਂ | ਇਸ ਮੌਕੇ ਪ੍ਰਮਿੰਦਰ ਸਿੰਘ, ਜਥੇਦਾਰ ਹਰਮਨਜੀਤ ਸਿੰਘ, ਸੁਖਵੀਰ ਸਿੰਘ ਆਦਿ ਹਾਜ਼ਰ ਸਨ |