17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪਿ੍ੰ. ਸੁਰਿੰਦਰਪਾਲ ਸਿੰਘ ਪ੍ਰਦੇਸੀ ਦੀ ਧਾਰਮਿਕ ਪੁਸਤਕ ਲੋਕ ਅਰਪਣ

Ad Position 21
No active advertisement
ਗੁਰਦੁਆਰਾ ਧਰਮਸ਼ਾਲਾ ਮਾਹਿਲਪੁਰ ਵਿਖੇ ਪਿ੍ੰ. ਸੁਰਿੰਦਰਪਾਲ ਸਿੰਘ ਪ੍ਰਦੇਸੀ ਦੀ ਪੁਸਤਕ ਲੋਕ ਅਰਪਣ ਮੌਕੇ ਅਵਤਾਰ ਸਿੰਘ ਕਰੀਮਪੁਰੀ, ਪ੍ਰੋ.ਅਪਿੰਦਰ ਸਿੰਘ, ਜਤਿੰਦਰ ਸਿੰਘ ਲਾਲੀ ਬਾਜਵਾ, ਸੰਤ ਬੀਬੀ ਜਸਪ੍ਰੀਤ ਕੌਰ, ਮਾ.ਜਗਜੀਤ ਸਿੰਘ, ਲੇਖਕ ਰਘਵੀਰ ਸਿੰਘ ਕਲੋਆ, ਪਿ੍ੰ.ਰੁਪਿੰਦਰਜੋਤ ਸਿੰਘ ਤੇ ਜਗਦੀਪ ਸਿੰਘ ਅਤੇ ਹੋਰ | ਤਸਵੀਰ : ਗੁਰਨਾਮ ਸਟੂਡੀਓ <br/> 30-12-2025
ਮਾਹਿਲਪੁਰ, 29 ਦਸੰਬਰ (ਰਜਿੰਦਰ ਸਿੰਘ)-ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇ ਧਾਰਮਿਕ ਸ਼ਖ਼ਸੀਅਤ ਦੇ ਮਾਲਕ ਪਿ੍ੰ. ਸੁਰਿੰਦਰਪਾਲ ਸਿੰਘ ਪ੍ਰਦੇਸੀ ਦੀ ਹਥਲੀ ਸੱਤਵੀਂ ਪੁਸਤਕ 'ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਾ ਸਹਾਇ' ਦੇ ਲੋਕ ਅਰਪਣ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਬੀ.ਐਸ.ਪੀ. ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਵਿਦਵਾਨ ਖੋਜੀ ਕਵੀ ਪਿ੍ੰ. ਸੁਰਿੰਦਰਪਾਲ ਸਿੰਘ ਪ੍ਰਦੇਸੀ ਨੇ ਇਸ ਸੱਭਿਆਚਾਰਕ ਤਬਦੀਲੀ ਦੇ ਇਤਿਹਾਸ ਦੀ ਪਹਿਚਾਣ ਕੀਤੀ ਤੇ ਹਥਲੀ ਪੁਸਤਕ 'ਚ ਇਸ ਦਾ ਵਰਣਨ ਕੀਤਾ | ਗੁਰੂ ਗੋਬਿਦ ਸਿੰਘ ਸਟੱਡੀ ਸਰਕਲ ਦੇ ਸੰਯੋਜਕ ਪ੍ਰੋ.ਅਪਿੰਦਰ ਸਿੰਘ ਮਾਹਿਲਪੁਰੀ ਨੇ ਕਿਹਾ ਕਿ ਪਿ੍ੰ.ਪ੍ਰਦੇਸੀ ਨੇ ਕਿਹਾ ਕਿ ਇਹ ਕਿਤਾਬ ਸਿੱਖ ਇਤਿਹਾਸ ਪ੍ਰੀਤ ਸ਼ਰਧਾ ਤੇ ਆਸਥਾ ਨਾਲ ਲਿਖੀ ਅਰਦਾਸ ਵਾਂਗ ਹੈ ਜਿਸ 'ਚ ਤਿੰਨਾਂ ਗੁਰੂਆਂ ਦੇ ਜੀਵਨ ਆਦਰਸ਼ਾਂ ਨੂੰ ਕਵਿਤਾ ਦੇ ਆਦੇਸ਼ ਵਿਚ ਪ੍ਰਗਟਾ ਕੇ ਲੇਖਕ ਨੇ ਇਤਿਹਾਸਕਾਰੀ ਤੇ ਕਵਿਤਾ ਦਾ ਸੁਮੇਲ ਕਰ ਦਿੱਤਾ ਹੈ | ਸ਼੍ਰੋਮਣੀ ਅਕਾਲੀ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਤੋਂ ਸਿੱਖਿਆ, ਸਾਹਿਤ, ਗੁਰਮਤਿ ਤੇ ਸਮਾਜ ਸੇਵਾ ਖੇਤਰ ਵਿਚ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਪਿ੍ੰ.ਪ੍ਰਦੇਸੀ ਨੇ ਇਸ ਧਾਰਮਿਕ ਪੁਸਤਕ ਦੀ ਭਾਸ਼ਾ, ਸ਼ਬਦ, ਚੋਣ ਤੇ ਵਜ਼ਨ ਤੋਲ ਢੁਕਵਾਂ ਤੇ ਕਮਾਲ ਦਾ ਹੈ | ਲੇਖਕ ਮਾ.ਜਗਜੀਤ ਸਿੰਘ ਗਣੇਸ਼ਪੁਰ, ਲੇਖਕ ਰਘਵੀਰ ਸਿੰਘ ਕਲੋਆ, ਪਿ੍ੰ. ਰੁਪਿੰਦਰਜੋਤ ਸਿੰਘ ਤੇ ਜਗਦੀਪ ਸਿੰਘ ਵਾਇਸ ਪ੍ਰਧਾਨ ਨੇ ਕਿਹਾ ਕਿ ਪਿ੍ੰ: ਪ੍ਰਦੇਸੀ ਗੁਰਬਾਣੀ ਤੇ ਸਿੱਖ ਫ਼ਲਸਫ਼ੇ ਦੀ ਡੂੰਘੀ ਸੋਚ ਰੱਖਣ ਵਾਲਾ ਵਿਦਵਾਨ ਹੋਣ ਕਰਕੇ ਉਨ੍ਹਾਂ ਗੁਰੂਆਂ ਦੇ ਜੀਵਨ ਨੂੰ ਰੁਬਾਈਆਂ 'ਚ ਪੇਸ਼ ਕਰਕੇ ਬਾਕਮਾਲ ਮਿਸਾਲ ਪੇਸ਼ ਕੀਤੀ ਹੈ | ਇਸ ਮੌਕੇ ਸੰਤ ਬੀਬੀ ਜਸਪ੍ਰੀਤ ਕੌਰ, ਐਡ.ਕਿਰਨਦੀਪ ਕੌਰ, ਸੁਖਵੰਤ ਸਿੰਘ ਸੁੱਖਾ, ਕਸ਼ਮੀਰ ਸਿੰਘ ਮੰਡੀ ਵਾਲੇ, ਗ੍ਰੰਥੀ ਸੁਖਵੀਰ ਸਿੰਘ, ਮਾ.ਹਰਭਜਨ ਸਿੰਘ ਸਰਹਾਲਾ, ਪਿ੍ੰ. ਇੰਦਰਜੀਤ ਸਿੰਘ, ਬਖਸ਼ੀਸ਼ ਭੀਮ, ਦਵਿੰਦਰ ਸਿੰਘ ਬੈਂਸ ਬਾਹੋਵਾਲ, ਜਸਵੀਰ ਕੌਰ ਖ਼ਾਲਸਾ, ਤਜਿੰਦਰ ਕੌਰ ਸੰਨੀ ਖ਼ਾਲਸਾ, ਖੁਸ਼ਵੰਤ ਸਿੰਘ ਬੈਂਸ, ਬੰਤ ਸਿੰਘ ਬੈਂਸ, ਜਸਵੀਰ ਸਿੰਘ ਜੰਡੋਲੀ, ਲੈਕ. ਸ਼ੰਭੂ ਦੱਤ, ਸਵਰਨ ਸਿੰਘ ਮੈਨੇਜਰ, ਬੰਤ ਸਿੰਘ ਬੈਂਸ, ਸਰਬਦਿਆਲ ਸਿੰਘ ਰਾਜਾ,ਭਾਈ ਹਰਪਾਲ ਸਿੰਘ, ਚਮਨ ਲਾਲ,ਚੌਧਰੀ ਗੁਰਨਾਮ ਸਿੰਘ, ਬਖ਼ਸ਼ੀਸ਼ ਗਾਂਧੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਵੀ ਪਿੰ੍ਰ.ਸੁਰਿੰਦਰਪਾਲ ਸਿੰਘ ਪ੍ਰਦੇਸੀ ਨੂੰ ਮੁਬਾਰਕਬਾਦ ਦਿੰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੇ ਵਾਅਦੇ ਤਾਂ ਕੀਤੇ, ਪਰ ਨਤੀਜੇ ਸਿਫ਼ਰ - ਬਿੱਟੂ ਭੂਲਪੁਰ <br/> ਅਗਲੀ ਖ਼ਬਰ ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਦੀ ਵਿੱਦਿਅਕ ਅਤੇ ਮਨੋਰੰਜਕ ਯਾਤਰਾ ਕਰਵਾਈ <br/>
Ad Position 24