ਮੁਕੇਰੀਆਂ, 29 ਦਸੰਬਰ (ਰਾਮਗੜ੍ਹੀਆ)- ਵੁੱਡਬਰੀ ਵਰਲਡ ਸਕੂਲ ਦੀ ਜਮਾਤ 9 ਦੇ ਵਿਦਿਆਰਥੀਆਂ ਵਲੋਂ ਕਰਵਾਈ ਗਈ ਸ਼ੈਖਿਕ ਅਤੇ ਮਨੋਰੰਜਕ ਯਾਤਰਾ ਹਿਮਾਚਲ ਪ੍ਰਦੇਸ਼ ਦੀ ਸੁਹਾਵਣੀ ਵਾਦੀਆਂ ਵਿਚ ਬਹੁਤ ਹੀ ਸਫਲ, ਗਿਆਨਵਰਧਕ ਅਤੇ ਅਵਿਸਮਰਨੀਯ ਰਹੀ | ਇਹ ਯਾਤਰਾ ਵਿਦਿਆਰਥੀਆਂ ਲਈ ਸਿੱਖਿਆ, ਰੋਮਾਂਚ ਅਤੇ ਅਨੁਭਵਾਂ ਦਾ ਇੱਕ ਸੁੰਦਰ ਮਿਲਾਪ ਸਾਬਤ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਸੁੱਚੀ ਹਵਾ, ਹਰਿਆਵਲੀ ਨਾਲ ਢਕੀਆਂ ਪਹਾੜੀਆਂ ਅਤੇ ਸ਼ਾਂਤ ਵਾਤਾਵਰਨ ਨੇ ਵਿਦਿਆਰਥੀਆਂ ਦਾ ਮਨ ਮੋਹ ਲਿਆ | ਯਾਤਰਾ ਦੌਰਾਨ ਵਿਦਿਆਰਥੀਆਂ ਨੇ ਧਰਮਸ਼ਾਲਾ ਤੋਂ ਮੈਕਲੋਡਗੰਜ ਤੱਕ ਦੀ ਸੁਹਾਵਣੀ ਯਾਤਰਾ ਦਾ ਆਨੰਦ ਲਿਆ ਅਤੇ ਭਗਸੂਨਾਥ ਤੋਂ ਧਰਮਕੋਟ ਤੱਕ ਦਾ ਰੋਮਾਂਚਕ ਟਰੈਕ ਕਰਕੇ ਪ੍ਰਕਿਰਤੀ ਦੇ ਨੇੜੇ ਰਹਿੰਦੇ ਹੋਏ ਆਤਮਵਿਸ਼ਵਾਸ, ਸਹਿਯੋਗ ਅਤੇ ਨੇਤਿ੍ਤਵ ਦੇ ਗੁਣ ਵਿਕਸਿਤ ਕੀਤੇ | ਉਨ੍ਹਾਂ ਕਿਹਾ ਕਿ ਇਸ ਸ਼ੈਖਿਕ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਕਈ ਇਤਿਹਾਸਕ, ਧਾਰਮਿਕ, ਸਾਂਸਕਿ੍ਤਿਕ ਅਤੇ ਦਰਸ਼ਨੀਯ ਸਥਾਨਾਂ ਦਾ ਦੌਰਾ ਕੀਤਾ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਸ਼੍ਰੀ ਚਾਮੁੰਡਾ ਦੇਵੀ ਮੰਦਰ, ਅਘੰਜਰ ਮਹਾਦੇਵ ਮੰਦਰ, ਗਿਊਟੋ ਮੱਠ (ਬੁੱਧ ਮੱਠ), ਭਗਸੂਨਾਥ ਮੰਦਰ ਅਤੇ ਝਰਨਾ, ਦਲਾਈ ਲਾਮਾ ਮੰਦਰ ਅਤੇ ਅਨੁਸੰਧਾਨ ਕੇਂਦਰ, ਸ਼ਹੀਦ ਸਮਾਰਕ (ਧਰਮਸ਼ਾਲਾ), ਧਰਮਸ਼ਾਲਾ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ, ਚਾਹ ਬਾਗਾਨ ਖ਼ਾਸ ਤੌਰ 'ਤੇ ਧਰਮਸ਼ਾਲਾ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਦਾ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਰੋਮਾਂਚਕ ਅਤੇ ਪ੍ਰੇਰਣਾਦਾਇਕ ਰਿਹਾ | ਉਨ੍ਹਾਂ ਦੱਸਿਆ ਕਿ ਦੁਨੀਆ ਦੇ ਸਭ ਤੋਂ ਸੁੰਦਰ ਕਿ੍ਕਟ ਸਟੇਡੀਅਮਾਂ ਵਿਚ ਸ਼ਾਮਲ ਇਸ ਸਥਾਨ ਨੂੰ ਦੇਖ ਕੇ ਵਿਦਿਆਰਥੀਆਂ ਵਿਚ ਖੇਡ ਭਾਵਨਾ, ਅਨੁਸ਼ਾਸਨ ਅਤੇ ਟੀਮ ਵਰਕ ਪ੍ਰਤੀ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਤੋਂ ਇਲਾਵਾ ਸ਼ਹੀਦ ਸਮਾਰਕ ਵਿਚ ਜਾ ਕੇ ਵਿਦਿਆਰਥੀਆਂ ਨੇ ਦੇਸ਼ ਦੇ ਵੀਰ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਉਨ੍ਹਾਂ ਦੇ ਬਲੀਦਾਨ ਨੂੰ ਨਮਨ ਕੀਤਾ | ਇਹ ਪਲ ਸਭ ਲਈ ਭਾਵੁਕ ਅਤੇ ਗੌਰਵ ਨਾਲ ਭਰਪੂਰ ਰਿਹਾ | ਪੂਰੇ ਭ੍ਰਮਣ ਦੌਰਾਨ ਵਿਦਿਆਰਥੀਆਂ ਨੇ ਭਰਪੂਰ ਆਨੰਦ ਮਾਣਿਆ |