17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਧਨਵੰਤਰੀ ਵੈਦ ਮੰਡਲ ਵਲੋਂ ਭਗਵਾਨ ਧਨਵੰਤਰੀ ਦੇ ਜਨਮ ਦਿਹਾੜੇ ਮੌਕੇ ਸੂਬਾ ਪੱਧਰੀ ਆਯੁਰਵੈਦਿਕ ਸੰਮੇਲਨ

Ad Position 21
No active advertisement
ਧਨਵੰਤਰੀ ਵੈਦ ਮੰਡਲ ਦਾ ਸੋਵੀਨਾਰ ਜਾਰੀ ਕਰਦੇ ਹੋਏ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਤੇ ਹੋਰ | ਤਸਵੀਰ : ਹਮਸ਼ਾਇਨ ਸਟੂਡੀਓ <br/> 30-12-2025
ਹੁਸ਼ਿਆਰਪੁਰ, 29 ਦਸੰਬਰ (ਬਲਜਿੰਦਰਪਾਲ ਸਿੰਘ)-ਧਨਵੰਤਰੀ ਵੈਦ ਮੰਡਲ ਪੰਜਾਬ ਵਲੋਂ ਭਗਵਾਨ ਧਨਵੰਤਰੀ ਦੇ ਜਨਮ ਦਿਹਾੜੇ ਮੌਕੇ ਸੂਦ ਭਵਨ 'ਚ ਸੂਬਾ ਪੱਧਰੀ ਆਯੁਰਵੈਦਿਕ ਸੰਮੇਲਨ ਪ੍ਰਧਾਨ ਸੁਮਨ ਕੁਮਾਰ ਸੂਦ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਧਨਵੰਤਰੀ ਵੈਦ ਮੰਡਲ ਆਯੁਰਵੇਦ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਸਾਰ ਵਿਚ ਮਨੁੱਖ ਅਤੇ ਜੀਵ ਜੰਤੂਆਂ ਦੀ ਆਪਣੀ ਆਪਣੀ ਪ੍ਰਕਿਰਤੀ ਹੈ | ਉਨ੍ਹਾਂ ਦਾ ਉਨ੍ਹਾਂ ਦੀ ਪ੍ਰਕਿ੍ਤੀ ਅਨੁਸਾਰ ਹੀ ਇਲਾਜ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪ੍ਰਕਿ੍ਤੀ ਨੇ ਸਾਡੇ ਲਈ ਬਹੁਤ ਸਾਰਾ ਖ਼ਜ਼ਾਨਾ ਦਿੱਤਾ ਹੈ, ਬਹੁਤ ਸਾਰੀਆਂ ਚੀਜ਼ਾਂ ਤਾਂ ਅਸੀਂ ਵੇਖੀਆਂ ਵੀ ਨਹੀਂ ਹਨ | ਜੜੀ ਬੂਟੀਆਂ ਨੂੰ ਦੇਖ ਕੇ ਲੱਗਦਾ ਹੈ ਕਿ ਪ੍ਰਕਿ੍ਤੀ ਨੇ ਮਨੁੱਖ ਦੇ ਇਲਾਜ ਦੇ ਲਈ ਪ੍ਰਕਿ੍ਤਿਕ ਇਲਾਜ ਉਹ ਦੇ ਆਸ-ਪਾਸ ਹੀ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅੱਜ ਵੀ ਆਯੁਰਵੇਦ ਦਾ ਕੋਈ ਸਾਨੀ ਨਹੀਂ, ਲੇਕਿਨ ਛੇਤੀ ਠੀਕ ਹੋਣ ਦੇ ਲਈ ਅਸੀਂ ਦੂਜੀਆਂ ਪੱਧਤੀਆਂ ਵੱਲ ਚਲੇ ਜਾਂਦੇ ਹਾਂ | ਪੁਰਾਣੇ ਜ਼ਮਾਨੇ ਵਿਚ ਵੀ ਆਯੁਰਵੇਦ ਰੋਗ ਨੂੰ ਜੜ ਤੋਂ ਖ਼ਤਮ ਕਰਦਾ ਰਿਹਾ ਹੈ | ਉਨ੍ਹਾਂ ਕਿਹਾ ਕਿ ਵੈਦ ਮੰਡਲ ਦੇ ਮੈਂਬਰਾਂ ਨੇ ਉਨ੍ਹਾਂ ਨਾਲ ਜੋ ਗੱਲਾਂ ਸਾਂਝੀਆਂ ਕੀਤੀਆਂ ਹਨ ਉਹ ਜਲਦ ਹੀ ਸਰਕਾਰ ਨਾਲ ਇਨ੍ਹਾਂ ਦੀ ਬੈਠਕ ਕਰਵਾ ਕੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਯਤਨ ਕਰਨਗੇ | ਉਨ੍ਹਾਂ ਧਨਵੰਤਰੀ ਵੈਦ ਮੰਡਲ ਵੱਲੋਂ ਚਲਾਈ ਜਾ ਰਹੀ ਡਿਸਪੈਂਸਰੀ ਲਈ ਦੋ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ | ਇਸ ਮੌਕੇ ਮੰਡਲ ਦੇ ਪ੍ਰਧਾਨ ਸੁਮਨ ਕੁਮਾਰ ਸੂਦ ਨੇ ਕਿਹਾ ਕਿ ਮੰਡਲ ਹਰ ਸਾਲ ਬਹੁਤ ਸਾਰੇ ਮੁਫ਼ਤ ਮੈਡੀਕਲ ਕੈਂਪ ਲਗਾਉਂਦਾ ਹੈ | ਇਸ ਮੌਕੇ ਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅਤੇ ਭਾਮ ਵਾਲੀ ਮਾਤਾ ਨੇ ਧਨਵੰਤਰੀ ਵੈਦ ਮੰਡਲ ਦਾ ਸੋਵੀਨਾਰ ਵੀ ਜਾਰੀ ਕੀਤਾ | ਇਸ ਮੌਕੇ ਡਾ: ਜਮੀਲ ਬਾਲੀ, ਮਹੰਤ ਵੀਰ ਪ੍ਰਕਾਸ਼, ਵੈਦ ਜਨਕ ਰਾਜ, ਵੈਦ ਬੀ.ਡੀ. ਸ਼ਰਮਾ, ਗੁਰਮੇਜ ਰਾਮ, ਦੀਪਕ ਕੁਮਾਰ, ਹਰਦੇਵ ਸਿੰਘ, ਇੰਦਰਜੀਤ ਸਿੰਘ, ਕੰਚਨ ਕੁੰਦਰਾ, ਨਮਰਤਾ ਖੰਨਾ, ਹਰਸ਼ਵਿੰਦਰ ਸਿੰਘ, ਇਕਬਾਲ ਸਿੰਘ, ਹਰਜਿੰਦਰ ਸਿੰਘ, ਇੰਦਰਜੀਤ ਕੌਰ, ਚਮਨ ਲਾਲ, ਅਜਮੇਰ ਸਿੰਘ, ਚੰਦਰ ਸ਼ੇਖਰ, ਨਿਰਮਲ ਲੋਈ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਦੀ ਵਿੱਦਿਅਕ ਅਤੇ ਮਨੋਰੰਜਕ ਯਾਤਰਾ ਕਰਵਾਈ <br/> ਅਗਲੀ ਖ਼ਬਰ ਲੋਕਾਂ ਨੂੰ ਚੱਕਰਾਂ 'ਚ ਪਾਉਣ ਵਾਲਾ ਹੈ ਨਗਰ ਕੌਂਸਲ ਗੜ੍ਹਸ਼ੰਕਰ ਦੇ ਵਾਰਡਾਂ ਦੀ ਨਵੀਂ ਹਲਕਾਬੰਦੀ ਸੰਬੰਧੀ ਜਾਰੀ ਖਰੜਾ!...
Ad Position 24