28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮਨਰੇਗਾ ਮਜ਼ਦੂਰਾਂ ਅਤੇ ਦਿਹਾੜੀਦਾਰ ਕਾਮਿਆਂ ਦਾ ਇਕੱਠ ਹੋਇਆ

Ad Position 21
No active advertisement
ਅਜੀਤ ਡੈਸਕ 31-12-2025
ਹੁਸ਼ਿਆਰਪੁਰ, 30 ਦਸੰਬਰ (ਹਰਪ੍ਰੀਤ ਕੌਰ)-ਮਨਰੇਗਾ ਮਜ਼ਦੂਰਾਂ ਅਤੇ ਦਿਹਾੜੀਦਾਰ ਕਾਮਿਆਂ ਦਾ ਇਕੱਠ ਪਿੰਡ ਭੀਲੋਵਾਲ ਵਿਖੇ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ | ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਗੁਰਮੇਸ਼ ਸਿੰਘ ਮੀਟਿੰਗ ਵਿੱਚ ਉਚੇਚੇ ਤੌਰ 'ਤੇ ਪਹੁੰਚੇ | ਇੱਕਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 2005 ਵਿੱਚ ਖੱਬੀਆਂ ਧਿਰਾ ਜਿਨ੍ਹਾਂ ਕੋਲ ਉਸ ਸਮੇਂ 63 ਐਮ.ਪੀ. ਸਨ, ਨੇ ਘੱਟੋ ਘੱਟ ਪ੍ਰੋਗਰਾਮ ਦੇ ਆਧਾਰ 'ਤੇ ਡਾ. ਮਨਮੋਹਣ ਸਿੰਘ ਦੀ ਅਗਵਾਈ ਵਾਲੀ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਬਾਹਰੋ ਰਹਿ ਕੇ ਸਮਰੱਥਨ ਦਿੱਤਾ ਸੀ | ਉਸ ਸਮੇਂ ਕਾਂਗਰਸ ਸਰਕਾਰ ਪਾਸੋਂ ਮਨਰੇਗਾ ਪਾਸ ਕਰਵਾਇਆ ਸੀ | ਪਾਰਲੀਮੈਂਟ ਦੀਆਂ 2014 ਦੀਆਂ ਚੋਣਾ ਵਿੱਚ ਭਾਜਪਾ ਨੇ ਬਹੁਮਤ ਪ੍ਰਾਪਤ ਕਰ ਲਿਆ ਅਤੇ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣ ਗਈ | ਇਹ ਸਰਕਾਰ ਲਗਾਤਾਰ ਮਨਰੇਗਾ ਕਾਨੂੰਨ ਖਤਮ ਕਰਨ ਉਪਰ ਤੁਲੀ ਹੋਈ ਹੈ ਅਤੇ ਹਰ ਤਰ੍ਹਾਂ ਦੇ ਹੱਥਕੰਡੇ ਵਰਤਦੀ ਆ ਰਹੀ ਹੈ | ਪਿਛਲੇ ਪਾਰਲੀਮੈਂਟ ਸੈਸ਼ਨ ਵਿੱਚ ਇਕ ਸਾਜਿਸ਼ ਅਧੀਨ ਮਨਰੇਗਾ ਨੂੰ ਬਿਨ੍ਹਾਂ ਕਿਸੇ ਨਾਲ ਸਲਾਹ ਕੀਤਿਆਂ ਖਤਮ ਕਰਕੇ ਵੀ ਬੀ ਜੀ ਰਾਮ ਜੀ (ਗ੍ਰਾਮੀਣ) ਕਾਨੂੰਨ ਕਰ ਦਿੱਤਾ | ਸੂਬਾ ਸਰਕਾਰਾਂ ਉਪਰ ਆਰਥਿਕ ਬੋਝ ਪਾਉਣ ਲਈ 60.40 ਦੀ ਵੰਡ ਕਰਕੇ ਇਸ ਕਾਨੂੰਨ ਨੂੰ ਵੀ ਖਤਮ ਕਰਨ ਉਪਰ ਕੰਮ ਕੀਤਾ ਜਾ ਰਿਹਾ ਹੈ | ਫਸਲਾਂ ਦੀ ਕਟਾਈ ਸਮੇਂ 60 ਦਿਨ ਕੋਈ ਕੰਮ ਨਾ ਦੇਣ ਦੀ ਸ਼ਰਤ ਦਰਜ ਕਰਕੇ ਜਗੀਰਦਾਰਾਂ ਅਤੇ ਧਨੀ ਕਿਸਾਨਾ ਲਈ ਸਸਤੀ ਲੇਬਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਮੋਦੀ ਸਰਕਾਰ ਕਿਸਾਨਾ ਉਪਰ ਹਮਲੇ ਤੇਜ਼ ਕਰ ਰਹੀ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਪਿੰਡ-ਪਿੰਡ ਪਹੁੰਚ ਕਰਕੇ ਮੋਦੀ ਸਰਕਾਰ ਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਤਿਆਰ ਕੀਤਾ ਜਾਵੇ | ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸੱਦੇ ਨੂੰ ਸਫਲ ਕਰਨ ਲਈ 7 ਜਨਵਰੀ ਨੂੰ ਹੁਸ਼ਿਆਰਪੁਰ ਧੰਨਾ ਸਿੰਘ ਪਾਰਕ ਵਿੱਚ ਪਹੁੰਚਣ ਲਈ ਅਪੀਲੀ ਕੀਤੀ | ਉਨ੍ਹਾਂ ਦੱਸਿਆ ਕਿ ਉਥੋਂ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਦਫਤਰ ਮਿਨੀ ਸਕੱਤਰੇਤ ਪਹੁੰਚ ਕੇ ਧਰਨਾ ਮਾਰਿਆ ਜਾਵੇਗਾ ਜਿਸ ਤੋਂ ਬਾਅਦ ਮੰਗ ਪੱਤਰ ਦਿੱਤਾ ਜਾਵੇਗਾ | ਇਸ ਦੌਰਾਨ ਕਿਸਾਨ ਆਗੂ ਸੰਤੋਖ ਸਿੰਘ ਭੀਲੋਵਾਲ ਨੇ ਸਮੱਰਥਨ ਦੇਣਾ ਦਾ ਐਲਾਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ - ਸ਼ੰਭੂ ਨਾਥ ਭਾਰਤੀ ਅਗਲੀ ਖ਼ਬਰ ਬਾ-ਅਦਾਲਤ ਸ੍ਰੀ ਮਾਨ ਤਹਿਸੀਲਦਾਰ ਸਾਹਿਬ ਕਮ ਸਹਾਇਕ ਕੁਲੈਕਟਰ ਦਰਜਾ ਅੱਵਲ ਮੁਕੇਰੀਆਂ
Ad Position 24