28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ - ਸ਼ੰਭੂ ਨਾਥ ਭਾਰਤੀ

Ad Position 21
No active advertisement
ਅਜੀਤ ਡੈਸਕ 31-12-2025
ਭੰਗਾਲਾ, 30 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)- ਬੀਤੇ ਅਗਸਤ ਮਹੀਨੇ ਪੌਂਗ ਟਾਈਮ ਤਲਵਾੜਾ ਤੋਂ ਛੱਡੇ ਗਏ ਪਾਣੀ ਕਾਰਨ ਧੁੱਸੀ ਬੰਨ੍ਹ ਟੁੱਟਣ ਕਾਰਨ ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਬਿਆਸ ਦਰਿਆ ਦੇ ਕੰਢੇ ਵਸੇ ਪਿੰਡਾਂ ਨੂੰ ਫ਼ਸਲਾਂ ਅਤੇ ਘਰਾਂ ਦਾ ਭਾਰੀ ਨੁਕਸਾਨ ਹੋਇਆ | ਪੰਜਾਬ ਸਰਕਾਰ ਨੇ ਮੁਆਵਜ਼ੇ ਦੇ ਵੱਡੇ-ਵੱਡੇ ਦਾਅਵੇ ਕੀਤੇ | ਹਾਲਾਂਕਿ, ਇਹ ਵਾਅਦੇ ਖੋਖਲੇ ਵਾਅਦੇ ਸਾਬਤ ਹੋਏ ਜਦੋਂ ਪਿੰਡ ਮਿਆਣੀ ਮਲਾਹਾਂ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੇ ਦਫ਼ਤਰਾਂ ਦੇ ਲਗਾਤਾਰ ਚੱਕਰ ਲਗਾਉਣ ਤੋਂ ਥੱਕ ਗਏ ਹਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੰਭੂ ਨਾਥ ਭਾਰਤੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਵਿਚ ਅਸਫਲ ਸਾਬਤ ਹੋਈ ਹੈ | ਇਹ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਜ਼ਮੀਨੀ ਪੱਧਰ 'ਤੇ ਕੁੱਝ ਨਹੀਂ ਕਰਦੀ | ਦਫ਼ਤਰਾਂ ਦੇ ਅਧਿਕਾਰੀ ਆਪਣੇ ਕੰਮ ਵਿਚ ਲਾਪਰਵਾਹੀ ਵਰਤਦੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਅਸਫਲ ਰਹਿੰਦੇ ਹਨ | ਭਾਰਤੀ ਨੇ ਕਿਹਾ ਕਿ ਬੀਡੀਓ ਦਫ਼ਤਰ ਦੇ ਅਧਿਕਾਰੀ ਹੜ੍ਹ ਪੀੜਤਾਂ ਨੂੰ ਤਹਿਸੀਲ ਦਫ਼ਤਰ ਭੇਜਦੇ ਰਹੇ ਅਤੇ ਤਹਿਸੀਲ ਅਧਿਕਾਰੀ ਉਨ੍ਹਾਂ ਨੂੰ ਡੀ.ਆਰ.ਓ. ਹੁਸ਼ਿਆਰਪੁਰ ਭੇਜਦੇ ਰਹੇ, ਪਰ ਕਿਸੇ ਨੇ ਵੀ ਉਨ੍ਹਾਂ ਦੇ ਮਸਲੇ ਹੱਲ ਨਹੀਂ ਕੀਤੇ | ਕੋਈ ਮਹੀਨੇ ਦਫ਼ਤਰਾਂ ਦੇ ਚੱਕਰ ਲਗਾਉਣ ਤੋਂ ਬਾਅਦ, ਹੜ੍ਹ ਪੀੜਤਾਂ ਨੂੰ ਹੁਣ ਇਹ ਬਹਾਨਾ ਬਣਾ ਕੇ ਕਹਿ ਦਿੱਤਾ ਗਿਆ ਕਿ ਸਬੰਧਿਤ ਪੋਰਟਲ ਬੰਦ ਹੈ | ਭਾਰਤੀ ਨੇ ਕਿਹਾ ਕਿ ਸਰਕਾਰ ਹੜ੍ਹ ਪੀੜਤਾਂ ਲਈ ਮਨਜ਼ੂਰ ਕੀਤੇ ਫ਼ੰਡ ਮੁਹੱਈਆ ਕਰਵਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਕਿਉਂਕਿ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ ਇਸੇ ਕਰਕੇ ਮੁਆਵਜ਼ੇ ਦੀ ਅਦਾਇਗੀ ਕੀਤੇ ਬਿਨਾਂ ਹੀ ਸਬੰਧਿਤ ਪੋਰਟਲ ਜਾਣਬੁੱਝ ਕੇ ਬੰਦ ਕਰ ਦਿੱਤਾ ਗਿਆ ਹੈ | ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਮਨਜ਼ੂਰ ਕੀਤੇ ਮੁਆਵਜ਼ਾ ਫ਼ੰਡ ਜਲਦੀ ਤੋਂ ਜਲਦੀ ਪ੍ਰਭਾਵਿਤ ਲੋਕਾਂ ਦੇ ਖਾਤਿਆਂ ਵਿਚ ਜਮਾਂ ਕਰਵਾਏ ਜਾਣ, ਨਹੀਂ ਤਾਂ ਭਾਜਪਾ ਲੋਕਾਂ ਦੇ ਹਿਤਾਂ ਦੀ ਰਾਖੀ ਲਈ ਹਰ ਪੱਧਰ 'ਤੇ ਅੰਦੋਲਨ ਸ਼ੁਰੂ ਕਰੇਗੀ | ਇਸ ਸਮਾਗਮ ਵਿਚ ਗੁਰਨਾਮ ਸਿੰਘ, ਰਾਣੀ ਦੇਵੀ, ਰੁਕਮਣੀ ਕੁਮਾਰੀ, ਸੋਨੀਆ ਦੇਵੀ, ਪਰਮਜੀਤ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਲ ਪੰਜਾਬ ਵਲੋਂ ਸਕੂਲਾਂ 'ਚ ਛੁੱਟੀਆਂ ਵਧਾਉਣ ਦੀ ਮੰਗ ਅਗਲੀ ਖ਼ਬਰ ਮਨਰੇਗਾ ਮਜ਼ਦੂਰਾਂ ਅਤੇ ਦਿਹਾੜੀਦਾਰ ਕਾਮਿਆਂ ਦਾ ਇਕੱਠ ਹੋਇਆ
Ad Position 24