ਸ਼ਾਮਚੁਰਾਸੀ, 30 ਦਸੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਅਧਿਆਪਕ ਦਲ ਪੰਜਾਬ ਦੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਕਸਬਾ ਸ਼ਾਮਚੁਰਾਸੀ ਵਿਖੇ ਹੋਈ | ਇਸ ਮੌਕੇ ਜਿੱਥੇ ਅਧਿਆਪਕਾਂ ਦੀਆਂ ਹੱਕੀ ਮੰਗਾ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਉੱਥੇ ਪੰਜਾਬ ਵਿਚ ਪੈ ਰਹੀ ਭਾਰੀ ਠੰਡ ਅਤੇ ਸੰਘਣੀ ਧੁੰਦ ਦੇ ਮੱਦੇ ਨਜ਼ਰ ਸਰਕਾਰ ਨੂੰ ਛੁੱਟੀਆਂ ਵਧਾਉਣ ਲਈ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ਅਧਿਆਪਕ ਦਲ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਓੁਾਕਾਰ ਸਿੰਘ ਸੂਸ ਤੇ ਜਨਰਲ ਸਕੱਤਰ ਸਰਬਜੀਤ ਸਿੰਘ ਕੰਗ ਨੇ ਸਾਂਝੇ ਤੌਰ 'ਤੇ ਸਰਕਾਰ ਨੂੰ ਸੰਘਣੀ ਧੁੰਦ ਨੂੰ ਮੁੱਖ ਰੱਖਦੇ ਹੋਏ ਛੁੱਟੀਆਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ | ਇਸ ਮੌਕੇ ਸੁਖਵਿੰਦਰ ਸਿੰਘ ਸਹੋਤਾ, ਰਜਿੰਦਰ ਸਿੰਘ ਅਸਲਪੁਰ, ਜਗਤਜੀਤ ਸਿੰਘ ਭੂੰਗਾ, ਸੁਖਬੀਰ ਸਿੰਘ ਦਸੂਆ, ਪਰਜੇਸ਼ ਕੌਸ਼ਕ, ਇਕਬਾਲ ਸਿੰਘ ਦਸੂਹਾ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਗੁਰਜੀਵਨ ਸਿੰਘ, ਧਰਮਿੰਦਰ ਸਿੰਘ, ਵਿਜੇ ਕਲਸੀ, ਸੁਖਵਿੰਦਰ ਸਿੰਘ ਸੂਸ, ਕੁਲਵਿੰਦਰ ਰਾਮ, ਸਰਬਜੀਤ ਸਿੰਘ ਚੱਕ ਰਾਜੂ ਸਿੰਘ, ਜਸਵਿੰਦਰ ਸਿੰਘ ਫਤਿਹਪੁਰ, ਸੁਖਦੇਵ ਸਿੰਘ ਖਾਲਸਾ ਵੀ ਹਾਜ਼ਰ ਸਨ |