28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਚੋਰੀ ਸੰਬੰਧੀ 3 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 31-12-2025
ਬੀਣੇਵਾਲ, 30 ਦਸੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਡੰਗੋਰੀ 'ਚ ਬੀਤੀ ਰਾਤ ਚੋਰੀ ਕਰਨ ਸਬੰਧੀ ਪੁਲਿਸ ਨੇ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਕਮਲਜੀਤ ਕੌਰ ਪਤਨੀ ਚਰਨਜੀਤ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਸ ਦਾ ਪਤੀ ਚਰਨਜੀਤ ਦਿੱਲੀ ਪੁਲਿਸ 'ਚ ਨੌਕਰੀ ਕਰਦਾ ਹੈ | ਉਹ ਘਰ ਨੂੰ ਤਾਲੇ ਲਗਾ ਕੇ ਆਪਣੇ ਪਤੀ ਕੋਲ ਦਿੱਲੀ ਗਈ ਹੋਈ ਸੀ | 24 ਤੇ 25 ਦਸੰਬਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਘਰ 'ਚ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਤਾਲੇ ਤੋੜ ਕੇ ਅੰਦਰ ਅਲਮਾਰੀ ਦੀ ਭੰਨ੍ਹ-ਤੋੜ ਕੀਤੀ ਤੇ ਪੇਟੀ ਨੂੰ ਤੋੜ ਕੇ ਸੋਨੇ ਦੇ ਗਹਿਣਿਆਂ ਦਾ ਸੈੱਟ 05 ਤੋਲੇ, ਚਾਂਦੀ ਦੇ ਕੰਗਣ ਅਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ | ਜਦੋਂ ਉਨ੍ਹਾਂ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਪਤਾ ਲਗਾ ਕਿ ਉਕਤ ਚੋਰੀ ਰਾਧੇ ਸ਼ਾਮ ਉਰਫ਼ ਸ਼ਾਮਾ ਅਤੇ ਹਰਪ੍ਰੀਤ ਉਰਫ਼ ਹੈਪੀ ਵਾਸੀ ਡੰਗੋਰੀ ਵਲੋਂ ਇਕ ਹੋਰ ਵਿਅਕਤੀ ਨਾਲ ਮਿਲ ਕੇ ਕੀਤੀ ਗਈ ਸੀ | ਕਮਲਜੀਤ ਕੌਰ ਦੇ ਬਿਆਨਾਂ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ ਨਿੱਜੀ ਸਕੂਲਾਂ 'ਚੋਂ ਸਿਰਫ਼ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਨੂੰ ਮਿਲਿਆ 'ਗ੍ਰੀਨ ਸਕੂਲ ਪੁਰਸਕਾਰ'... ਅਗਲੀ ਖ਼ਬਰ ਅਧਿਆਪਕ ਦਲ ਪੰਜਾਬ ਵਲੋਂ ਸਕੂਲਾਂ 'ਚ ਛੁੱਟੀਆਂ ਵਧਾਉਣ ਦੀ ਮੰਗ
Ad Position 24