28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਜ਼ਿਲ੍ਹੇ ਦੇ ਨਿੱਜੀ ਸਕੂਲਾਂ 'ਚੋਂ ਸਿਰਫ਼ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਨੂੰ ਮਿਲਿਆ 'ਗ੍ਰੀਨ ਸਕੂਲ ਪੁਰਸਕਾਰ' <br/>

Ad Position 21
No active advertisement
ਅਜੀਤ ਡੈਸਕ 31-12-2025
ਹੁਸ਼ਿਆਰਪੁਰ, 30 ਦਸੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਨੂੰ ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਜਲ-ਵਾਯੂ ਪਰਿਵਰਤਨ ਮੰਤਰਾਲੇ ਵਲੋਂ ਕਰਵਾਏ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ 'ਗ੍ਰੀਨ ਸਕੂਲ ਪੁਰਸਕਾਰ-2025' ਨਾਲ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਹ ਸਕੂਲ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਕਲੌਤਾ ਨਿੱਜੀ ਸਕੂਲ ਹੈ, ਜਿਸ ਨੇ ਇਹ ਵੱਕਾਰੀ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ ਹੈ | ਪੰਜਾਬ ਦੇ 6263 ਸਕੂਲਾਂ ਨੇ ਗ੍ਰੀਨ ਸਕੂਲ ਆਡਿਟ ਸੰਮੇਲਨ 'ਚ ਹਿੱਸਾ ਲਿਆ | ਇਨ੍ਹਾਂ 'ਚੋਂ 218 ਸਕੂਲਾਂ ਨੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਵਲੋਂ ਨਿਰਧਾਰਿਤ ਮਾਪਦੰਡਾਂ ਨੂੰ ਪੂਰਾ ਕੀਤਾ ਅਤੇ ਗ੍ਰੀਨ ਸਕੂਲ ਪੁਰਸਕਾਰ ਪ੍ਰਾਪਤ ਕੀਤਾ | ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁੱਲ 947 ਸਕੂਲਾਂ ਨੇ ਆਡਿਟ ਸੰਮੇਲਨ 'ਚ ਹਿੱਸਾ ਲਿਆ, ਜਿਸ ਵਿਚੋਂ ਵੁੱਡਲੈਂਡ ਓਵਰਸੀਜ਼ ਸਕੂਲ ਨੂੰ ਇਸ ਦੇ ਸ਼ਾਨਦਾਰ ਅਤੇ ਟਿਕਾਊ ਗ੍ਰੀਨ ਸਕੂਲ ਅਭਿਆਸਾਂ ਲਈ ਚੁਣਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਡੀਨ ਡਾ: ਸਿਮਰਜੀਤ ਕੌਰ ਗਿੱਲ ਨੇ ਦੱਸਿਆ ਕਿ ਸਕੂਲ ਦਾ ਮੁਲਾਂਕਣ ਛੇ ਮੁੱਖ ਖੇਤਰਾਂ ਵਿਚ ਕੀਤੇ ਗਏ ਆਡਿਟ ਦੇ ਆਧਾਰ 'ਤੇ ਕੀਤਾ ਗਿਆ | ਹਵਾ, ਊਰਜਾ, ਭੋਜਨ, ਪਾਣੀ ਅਤੇ ਰਹਿੰਦ-ਖੂੰਹਦ, ਜਿਸ 'ਚ ਸਕੂਲ ਨੇ ਉੱਚ ਪੱਧਰ 'ਤੇ ਪ੍ਰਦਰਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਵੁੱਡਲੈਂਡ ਓਵਰਸੀਜ਼ ਸਕੂਲ ਸ਼ੁਰੂਆਤ ਤੋਂ ਹੀ ਇਕ ਵਾਤਾਵਰਨ-ਅਨੁਕੂਲ ਸਕੂਲ ਰਿਹਾ ਹੈ | ਸਕੂਲ ਨੂੰ ਪਹਿਲਾਂ ਕਈ ਵੱਕਾਰੀ ਸਨਮਾਨ ਪ੍ਰਾਪਤ ਹੋ ਚੁੱਕੇ ਹਨ, ਜਿਸ ਵਿਚ 'ਸੂਬਾ ਪੱਧਰੀ ਗ੍ਰੀਨ ਸਕੂਲ ਪ੍ਰੋਗਰਾਮ', ਸਭ ਤੋਂ ਵਾਤਾਵਰਨ-ਅਨੁਕੂਲ ਸਕੂਲ, ਪੰਜਾਬ (ਰਾਸ਼ਟਰੀ ਸਕੂਲ ਪੁਰਸਕਾਰਾਂ ਅਧੀਨ), ਤਿੰਨ ਵਾਰ ਸਵੱਛ ਵਿਦਿਆਲਿਆ ਪੁਰਸਕਾਰ ਆਦਿ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀਆਂ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ, 2 ਨਾਮਜ਼ਦ ਅਗਲੀ ਖ਼ਬਰ ਚੋਰੀ ਸੰਬੰਧੀ 3 ਖ਼ਿਲਾਫ਼ ਮਾਮਲਾ ਦਰਜ
Ad Position 24