ਸ਼ਹੀਦੀਆਂ ਨੂੰ ਸਮਰਪਿਤ 8 ਰੋਜ਼ਾ ਰਾਤਰੀ ਗੁਰਮਤਿ ਸਮਾਗਮ ਕਰਵਾਏ
ਅਜੀਤ ਡੈਸਕ
31-12-2025
ਸੈਲਾ ਖੁਰਦ, 30 ਦਸੰਬਰ (ਹਰਵਿੰਦਰ ਸਿੰਘ ਬੰਗਾ)-ਗੁਰਦੁਆਰਾ ਬਾਬਾ ਬਾਜੀ ਸਾਹਿਬ ਪਿੰਡ ਜੱਸੋਵਾਲ ਵਿਖੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਸਮੇਤ ਹੋਰਨਾਂ ਸਿੰਘਾਂ ਦੀਆਂ ਮਹਾਨ ਸ਼ਹੀਦੀਆਂ ਨੂੰ ਸਮਰਪਿਤ 8 ਰੋਜ਼ਾ ਰਾਤਰੀ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਦੇ ਮੁਖੀ ਸੇਵਾਦਾਰ ਤਰਸੇਮ ਸਿੰਘ ਜੱਸੋਵਾਲ ਦੀ ਦੇਖ-ਰੇਖ ਹੇਠ ਕਰਵਾਏ ਗਏ | ਜਿਸ ਵਿਚ ਰੋਜ਼ਾਨਾ ਲੜੀਵਾਰ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ | ਇਸ ਸ਼ਹੀਦੀ ਸਮਾਗਮ ਦੌਰਾਨ ਬੀਬੀਆਂ, ਨੌਜਵਾਨਾਂ ਅਤੇ ਬੱਚਿਆਂ ਨੇ ਭਾਰੀ ਉਤਸਾਹ ਨਾਲ ਸਮੂਲੀਅਤ ਕੀਤੀ | 13 ਪੋਹ ਆਖਰੀ ਦੀਵਾਨ ਦੌਰਾਨ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਵਲੋਂ ਰਚਿਤ ਧਾਰਮਿਕ ਪੁਸਤਕ (ਸਾਕਾ ਸਰਹਿੰਦ) ਤੇ ਹੋਰ ਸਾਹਿਤ ਸੰਗਤਾਂ ਨੂੰ ਮੁਫਤ ਵੰਡਿਆ ਗਿਆ | ਸਮਾਗਮ ਦੇ ਅੰਤ ਵਿਚ ਤਰਸੇਮ ਸਿੰਘ ਜੱਸੋਵਾਲ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਜ਼ਰੂਰ ਕਰਨ | ਇਸ ਮੌਕੇ ਜਥੇਦਾਰ ਗੁਰਦੇਵ ਸਿੰਘ, ਅਜੀਤ ਸਿੰਘ, ਕਮਲਜੀਤ ਸਿੰਘ, ਜਗਜੀਤ ਸਿੰਘ, ਪਰਮਜੀਤ ਸਿੰਘ, ਸਤਨਾਮ ਸਿੰਘ, ਦਿਲਬਾਗ ਸਿੰਘ, ਗਰੰਥੀ ਸਿੰਘ, ਮਨਜੋਤ ਸਿੰਘ, ਅਵਤਾਰ ਸਿੰਘ, ਬਲਵੀਰ ਸਿੰਘ, ਗੁਰਮੀਤ ਸਿੰਘ, ਜੀਤ ਸਿੰਘ, ਹਰਮਿੰਦਰ ਸਿੰਘ, ਮਦਨ ਲਾਲ, ਸੋਹਣ ਲਾਲ ਸ਼ਰਮਾ, ਰਘਵੀਰ ਸਿੰਘ, ਪਰਮਜੀਤ ਸਿੰਘ, ਬਲਜੀਤ ਸਿੰਘ, ਪਰਮਪ੍ਰੀਤ ਸਿੰਘ, ਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ |