ਭੰਗਾਲਾ, 30 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)- ਅੱਜ ਵਿਧਾਨ ਸਭਾ ਹਲਕਾ ਮੁਕੇਰੀਆਂ ਅੰਦਰ ਕਾਂਗਰਸ ਪਾਰਟੀ ਲਗਾਤਾਰ ਮਜ਼ਬੂਤੀ ਵੱਲ ਕਦਮ ਪੁੱਟ ਰਹੀ ਹੈ ਕਿਉਂਕਿ ਲੋਕ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ | ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਸਰਬਜੋਤ ਸਿੰਘ ਸਾਬੀ ਵੱਲੋਂ ਉਸ ਸਮੇਂ ਕੀਤਾ ਗਿਆ ਜਦੋਂ ਮੁਕੇਰੀਆਂ ਹਲਕੇ ਦੇ ਜੋਨ ਮਹਿਤਾਬਪੁਰ ਤੋਂ ਵੱਡੀ ਲੀਡ ਨਾਲ ਆਜ਼ਾਦ ਤੌਰ 'ਤੇ ਚੋਣ ਜਿੱਤੇ ਬਲਾਕ ਸੰਮਤੀ ਮੈਂਬਰ ਵਿਕਰਮ ਸਿੰਘ ਸਾਬਾ ਵੱਲੋ ਆਪਣੇ ਸਾਥੀਆਂ ਸਮੇਤ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ | ਜਿਨ੍ਹਾਂ ਦਾ ਸਰਬਜੋਤ ਸਾਬੀ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ਸਰਬਜੋਤ ਸਾਬੀ ਨੇ ਇਸ ਸਮੇਂ ਕਿਹਾ ਕਿ ਵਿਕਰਮ ਸਿੰਘ ਸਾਬਾ ਜਮੀਨ ਨਾਲ ਜੁੜਿਆ ਹੋਇਆ ਉਹ ਆਗੂ ਹੈ ਜਿਹੜਾ ਹਰ ਸਮੇਂ ਆਪਣੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿੰਦਾ ਹੈ ਅਤੇ ਇਹੀ ਕਾਰਨ ਰਿਹਾ ਕਿ ਮਹਿਤਾਬਪੁਰ ਜੋਨ ਦੇ ਵੋਟਰਾਂ ਨੇ ਚੋਣ ਦੌਰਾਨ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਈ | ਉਨ੍ਹਾਂ ਅੱਗੇ ਕਿਹਾ ਕਿ ਵਿਕਰਮ ਸਿੰਘ ਸਾਬਾ ਵੱਲੋਂ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜਨ ਦਾ ਫ਼ੈਸਲਾ ਲਿਆ ਗਿਆ ਅਤੇ ਅਸੀਂ ਇਨ੍ਹਾਂ ਦੀ ਪੂਰੀ ਟੀਮ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਕਾਂਗਰਸ ਅੰਦਰ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ | ਸਰਬਜੋਤ ਸਾਬੀ ਨੇ ਕਿਹਾ ਕਿ ਕਾਂਗਰਸ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ ਅਤੇ ਲੋਕਾਂ ਦਾ ਕਾਂਗਰਸ ਵੱਲ ਰੁਝਾਨ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਕਾਂਗਰਸ ਤੋਂ ਇਲਾਵਾ ਕਿਸੇ ਵੀ ਹੋਰ ਪਾਰਟੀ ਦੀ ਸਰਕਾਰ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਨਹੀਂ ਕਰ ਸਕਦੀ | ਇਸ ਮੌਕੇ ਬੇਅੰਤ ਸਿੰਘ ਰੰਧਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਨਜਿੰਦਰ ਸਿੰਘ ਸਰਪੰਚ ਮਹਿਤਾਬਪੁਰ, ਅਨਿਲ ਠਾਕੁਰ ਸਰਪੰਚ ਮਾਨਸਰ, ਸਤਬੀਰ ਸਿੰਘ ਮੈਂਬਰ ਬਲਾਕ ਸੰਮਤੀ, ਜਸਵੰਤ ਸਿੰਘ ਰੰਧਾਵਾ, ਕਿਸ਼ਨਪਾਲ ਸਿੰਘ ਬਿੱਟੂ ਸਨਿਆਲ, ਦਿਲਬਾਗ ਸਿੰਘ ਸਰਪੰਚ ਮਹਿਮੂਦਪੁਰ ਬਟਾਲਾ, ਬਲਵਿੰਦਰ ਸਿੰਘ ਪੱਪੂ, ਨੰਬਰਦਾਰ ਤਰਸੇਮ ਸਿੰਘ, ਕੈਪਟਨ ਰਘਬੀਰ ਸਿੰਘ, ਮਨਜੀਤ ਸਿੰਘ ਜੀਤੂ ਸਰਪੰਚ, ਹਰਦੀਪ ਸਿੰਘ ਪਿੰਦੂ ਸਰਪੰਚ ਸਲੋਵਾਲ, ਲਸ਼ਕਰ ਸਿੰਘ ਆਦਿ ਵੀ ਮੌਜੂਦ ਸਨ |