ਮਾਹਿਲਪੁਰ, 30 ਦਸੰਬਰ (ਰਜਿੰਦਰ ਸਿੰਘ)-ਕਿ੍ਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਸਰਦ ਰੁੱਤ ਦੇ ਫਲ ਤੇ ਸਬਜ਼ੀਆਂ ਦੀ ਸਾਂਭ-ਸੰਭਾਲ ਸਬੰਧੀ ਪਿੰਡ ਰਾਮਪੁਰ ਸੈਣੀਆਂ ਵਿਖੇ ਪੰਜ ਦਿਨਾਂ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ | ਇਸ ਸਿਖਲਾਈ ਦੌਰਾਨ ਡਾ.ਸੁਖਦੀਪ ਕੌਰ ਸਹਾਇਕ ਪ੍ਰੋਫੈਸਰ ਨੇ ਸਿਧਾਂਤਕ ਅਤੇ ਵਿਹਾਰਕ ਸੈਸ਼ਨਾਂ ਰਾਹੀ ਮੌਸਮੀ ਫਲ ਤੇ ਸਬਜ਼ੀਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਦੀ ਭੋਜਨ ਮਿਆਦ ਨੂੰ ਵਧਾਉਣ ਲਈ ਵੱਖ-ਵੱਖ ਤਰੀਕਿਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਇਸ ਦੇ ਨਾਲ ਹੀ ਘਰੇਲੂ ਖਪਤ ਅਤੇ ਵਪਾਰਕ ਸਥਿਤੀਆਂ ਵਿਚ ਇਨ੍ਹਾਂ ਹੁਨਰਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਸਿੱਖਿਆਰਥੀਆਂ ਨੇ ਪ੍ਰਦਰਸ਼ਨੀਆਂ ਦੌਰਾਨ ਮੌਸਮੀ ਫਲ ਤੇ ਸਬਜ਼ੀਆਂ ਤੋਂ ਵੱਖ-ਵੱਖ ਮੁੱਲ-ਵਰਧਿਤ ਪਦਾਰਥ ਬਣਾਏ ਗਏ ਜਿਵੇਂ ਕਿ ਨਿੰਬੂ ਦੇ ਛਿਲਕਿਆਂ ਦਾ ਮਿੱਠਾ ਅਚਾਰ, ਔਲ਼ਿਆਂ ਦਾ ਮਿੱਠਾ ਅਚਾਰ, ਗਲਗਲ ਦਾ ਅਚਾਰ, ਟਮਾਟਰਾਂ ਦੀ ਸਾੱਸ, ਨਿੰਬੂਆਂ ਦਾ ਸਕੁਐਸ਼, ਸੇਬ-ਚੁਕੰਦਰ ਦਾ ਜੈਮ, ਆਂਵਲਾ ਚਟਨੀ, ਗਾਜਰ ਚਟਨੀ ਅਤੇ ਗਾਜਰਾਂ ਦਾ ਮੁਰੱਬਾ ਬਣਾਏ | ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਨਵੇਂ ਹਾਸਲ ਕੀਤੇ ਹੁਨਰ ਰਾਹੀਂ ਭੋਜਨ ਸੁਰੱਖਿਆ ਨ ੂੰਉਤਸ਼ਾਹਿਤ ਕਰਨ, ਰਹਿੰਦ-ਖੂੰਹਦ ਨੂੰ ਘਟਾਉਣ ਅਤੇ ਸਮੂਹਿਕ ਕੋਸ਼ਿਸ਼ਾਂ ਨਾਲ ਟਿਕਾਊ ਆਮਦਨ ਦੇ ਵਸੀਲੇ ਪੈਦਾ ਕਰਕੇ ਆਪਣੇ ਚੌਗਿਰਦੇ ਨੂੰ ਉੱਚਾ ਚੁੱਕਣ ਲਈ ਵੀ ਉਤਸ਼ਾਹਿਤ ਕੀਤਾ ਗਿਆ |