03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਮੇਨਹੋਲ ਦਾ ਟੁੱਟਾ ਢੱਕਣ ਅਤੇ ਖਸਤਾ ਹਾਲ ਸੜਕ ਬਣ ਸਕਦੀ ਹੈ ਕਿਸੇ ਵੱਡੇ ਹਾਦਸੇ ਦਾ ਸਬੱਬ

Ad Position 21
No active advertisement
ਅਜੀਤ ਡੈਸਕ 02-06-2025
ਰਾਏਕੋਟ, 1 ਜੂਨ (ਸੁਸ਼ੀਲ)-ਰਾਏਕੋਟ ਸ਼ਹਿਰ ਤੋਂ ਜਗਰਾਉਂ ਨੂੰ ਜਾਂਦੀ ਰੋਡ 'ਤੇ ਟੁੱਟਾ ਹੋਇਆ ਮੇਨ ਹੋਲ ਦਾ ਢੱਕਣ ਅਤੇ ਸੜਕ 'ਤੇ ਪਏ ਵੱਡੇ ਵੱਡੇ ਟੋਏ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ | ਜਿਕਰਯੋਗ ਹੈ ਕਿ ਇਹ ਰੋਡ ਬੁਰੀ ਤਰ੍ਹਾਂ ਖਸਤਾਹਾਲ ਹੋਣ ਕਾਰਨ ਪਹਿਲਾਂ ਹੀ ਸੁਰਖੀਆਂ ਵਿਚ ਹੈ, ਸੜਕ 'ਤੇ ਪਏ ਵੱਡੇ-ਵੱਡੇ ਟੋਇਆਂ ਵਿਚ ਸੀਵਰੇਜ ਦਾ ਪਾਣੀ ਹਰ ਵੇਲੇ ਜਮ੍ਹਾਂ ਰਹਿੰਦਾ ਹੈ, ਜਿਸ ਕਾਰਨ ਇਸ ਰੋਡ 'ਤੇ ਜਿੱਥੇ ਸੜਕੀ ਹਾਦਸੇ ਵੀ ਹੁੰਦੇ ਰਹਿੰਦੇੇ ਹਨ ਉੱਥੇ ਸੜਕ 'ਤੇ ਫੈਲੇ ਸੀਵਰੇਜ ਦੇ ਗੰਦੇ ਪਾਣੀ ਦੀ ਬਦਬੂ ਕਾਰਨ ਇਲਾਕਾ ਨਿਵਾਸੀਆਂ ਦਾ ਜੀਣਾ ਵੀ ਦੁੱਭਰ ਹੋ ਚੁੱਕਾ ਹੈ | ਇਸ ਸੜਕ ਦੀ ਮੁਰੰਮਤ ਨੂੰ ਲੈ ਕੇੇ ਇਲਾਕਾ ਨਿਵਾਸੀਆਂ ਵਲੋਂ ਪ੍ਰਸ਼ਾਸਨ ਵਿਰੁੱਧ ਰੋਸ ਧਰਨੇ ਵੀ ਲਗਾਏ ਜਾ ਚੁੱਕੇ ਹਨ, ਪ੍ਰੰਤੂ ਇਸ ਦੇ ਬਾਵਜੂਦ ਸੜਕ ਵਿਚ ਮੇਨਹੋਲ ਦੇ ਢੱਕਣ ਦਾ ਟੁੱਟਣਾ ਅਤੇ ਇਸ ਨੂੰ ਠੀਕ ਨਾ ਕਰਵਾਉਣਾ ਵਿਭਾਗੀ ਲਾਪਰਵਾਹੀ ਨੂੰ ਦਰਸਾਉਂਦਾ ਹੈ | ਇਸ ਸੜਕ 'ਤੇ ਵਾਹਨਾਂ ਦੀ ਕਾਫ਼ੀ ਆਵਾਜਾਈ ਹੋਣ ਕਾਰਨ ਮਨੇਹੋਲ ਦਾ ਟੁੱਟਾ ਹੋਇਆ ਢੱਕਣ ਕਿਸੇ ਵੱਡੇ ਹਾਦਸੇ ਨੂੰ ਅੰਜ਼ਾਮ ਦੇ ਸਕਦਾ ਹੈ | ਇਸ ਤੋਂ ਇਲਾਵਾ ਥੋੜੀ ਜਿਹੀ ਬਰਸਾਤ ਤੋਂ ਬਾਅਦ ਇਹ ਇਲਾਕਾ ਪੂਰੀ ਤਰ੍ਹਾਂ ਜਲ-ਥਲ ਹੋ ਜਾਂਦਾ ਹੈ, ਇਸ ਹਾਲਾਤ ਵਿਚ ਜਾਂ ਰਾਤ ਮੌਕੇ ਇਹ ਮੇਨਹੋਲ ਕਿਸੇ ਪੈਦਲ ਜਾਣ ਵਾਲੇ ਲਈ ਵੀ ਖਤਰਾ ਸਾਬਤ ਹੋ ਸਕਦਾ ਹੈ | ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਇਸ ਮੇਨਹੋਲ ਦਾ ਢੱਕਣ ਤੁਰੰਤ ਬਦਲਿਆ ਜਾਵੇ ਅਤੇ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਇਸ ਰੋਡ 'ਤੇ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਸੁਧਾਰ ਬਾਜ਼ਾਰ ਤੋਂ ਸੰਗਤਾਂ ਦਾ ਜਥਾ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਅਗਲੀ ਖ਼ਬਰ ਅਕਾਲਗੜ੍ਹ ਕਲਾਂ ਵਿਚ ਮੀਰੀ ਪੀਰੀ ਸੇਵਾ ਸੁਸਾਇਟੀ ਨੇ ਕਰਵਾਈ ਧਾਰਮਿਕ ਪ੍ਰੀਖਿਆ
Ad Position 24