ਸੇਵਾਮੁਕਤ ਹੋਣ ’ਤੇ ਏ. ਐੱਨ. ਐੱਮ. ਸ਼ਿੰਦਰਪਾਲ ਕੌਰ ਦਾ ਸਨਮਾਨ
ਬੇਦਾਗ਼ ਸੇਵਾਵਾਂ ਲਈ ਬੇਟ ਇਲਾਕੇ ਦੇ ਲੋਕ ਹਮੇਸ਼ਾ ਯਾਦ ਰੱਖਣਗੇ : ਸਿਹਤ ਵਿਭਾਗ ਦੇ ਮੁਲਾਜ਼ਮ
ਭੂੰਦੜੀ, 2 ਨਵੰਬਰ (ਕੁਲਦੀਪ ਸਿੰਘ ਮਾਨ)- ਸਿਹਤ ਵਿਭਾਗ ਦੇ ਹੈਲਥ ਸੈਂਟਰ ਭੂੰਦੜੀ ਵਿਖੇ ਲੰਮਾ ਸਮਾਂ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋਈ ਏ. ਐੱਨ.
ਭੂੰਦੜੀ, 2 ਨਵੰਬਰ (ਕੁਲਦੀਪ ਸਿੰਘ ਮਾਨ)- ਸਿਹਤ ਵਿਭਾਗ ਦੇ ਹੈਲਥ ਸੈਂਟਰ ਭੂੰਦੜੀ ਵਿਖੇ ਲੰਮਾ ਸਮਾਂ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋਈ ਏ.ਐੱਨ.ਐੱਮ. ਸ਼ਿੰਦਰਪਾਲ ਕੌਰ ਦਾ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਸਮੂਹ ਸਟਾਫ਼ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਉਹ ਆਪਣੇ ਪਤੀ ਪਰਮਜੀਤ ਸਿੰਘ, ਪੁੱਤਰਾਂ ਮਨਜੋਤ ਸਿੰਘ ਤੇ ਹਰਜੋਤ ਸਿੰਘ, ਨੂੰਹਾਂ ਹਰਮਨਦੀਪ ਕੌਰ ਤੇ ਹਰਪ੍ਰੀਤ ਕੌਰ ਸਮੇਤ ਪਰਿਵਾਰਿਕ ਮੈਂਬਰਾਂ ਨਾਲ ਹੈਲਥ ਸੈਂਟਰ ਭੂੰਦੜੀ ਵਿਖੇ ਪਹੁੰਚੇ। ਇਸ ਮੌਕੇ ਸੀ.ਐੱਚ.ਓ. ਸੁਖਜੀਤ ਕੌਰ, ਸੀ.ਐੱਚ.ਓ. ਰਪਿੰਦਰ ਕੌਰ, ਸੀ.ਐੱਚ.ਓ. ਸੁਖਪ੍ਰੀਤ ਕੌਰ ਅਤੇ ਏ.ਐੱਮ.ਓ. ਡਾ. ਪ੍ਰਭਜੋਤ ਵਲੋਂ ਸ਼ਿੰਦਰਪਾਲ ਕੌਰ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਪੂਰੀ ਇਮਾਨਦਾਰੀ, ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਨੇ ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਰਿੰਪੀ ਰਾਣੀ, ਬਲਜੀਤ ਕੌਰ, ਪ੍ਰਭਜੋਤ ਕੌਰ, ਰਣਜੀਤ ਸਿੰਘ, ਕਰਮਜੀਤ ਕੌਰ, ਸਰਬਜੀਤ ਕੌਰ, ਸੁਖਵੰਤ ਕੌਰ ਆਲੀਵਾਲ, ਆਸ਼ਾ ਵਰਕਰ ਮਨਜੀਤ ਕੌਰ ਮਾਨ, ਕੁਲਵਿੰਦਰ ਕੌਰ, ਬੱਬਲਜੀਤ ਕੌਰ, ਵੀਰਪਾਲ ਕੌਰ ਤੇ ਹਰਦੀਪ ਕੌਰ ਸਮੇਤ ਸਮੂਹ ਸਟਾਫ਼ ਵਲੋਂ ਵੀ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ ਮੀਨੀਆ, ਗੁਰਪ੍ਰੀਤ ਭਰੋਵਾਲ ਸਮੇਤ ਹੋਰ ਹਾਜ਼ਰ ਸਨ।