02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪ੍ਰਿੰਸੀਪਲ ਗੁਰਨਾਇਬ ਸਿੰਘ ਸਿੱਧੂ ਦਾ ਸੇਵਾਮੁਕਤੀ ਸਮਾਰੋਹ ਯਾਦਗਾਰੀ ਬਣਿਆ

ਮੁੱਲਾਂਪੁਰ-ਦਾਖਾ, 2 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਅਜੀਤਸਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਾਂਗਪੁਰ (ਮੁੱਲਾਂਪੁਰ) ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਉਣ ਵਾਲੇ ਗੁਰਨਾਇਬ ਸਿੰਘ ਸਿੱਧੂ ਨੂੰ ਸੇਵਾ ਮੁਕਤੀ ਉਪਰੰਤ ਸਕੂਲ ਸਟਾਫ਼, ਅਜੀਤਸਰ ਕੈਂਪਸ ਦੇ ਪ੍ਰਬੰਧਕਾਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਸਕੂਲ ਦੇ ਪ੍ਰਬੰਧਕੀ ਪ੍ਰਧਾਨ ਚਰਨਜੀਤ ਸਿੰਘ ਥਿੰਦ ਵਿਦਾਇਗੀ ਸਮਾਰੋਹ ਦੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਪ੍ਰਿੰਸੀਪਲ ਗੁਰਨਾਇਬ ਸਿੰਘ ਸਿੱਧੂ ਨੇ 1997 ਤੋਂ ਅਜੀਤਸਰ ਸਕੂਲ ਜਾਂਗਪੁਰ ਵਿਚ ਏਡਿਡ ਅਧਿਆਪਕ ਵਜੋਂ ਸੇਵਾ ਸ਼ੁਰੂ ਕੀਤੀ, ਸਾਲ 2008 ਵਿਚ ਪ੍ਰਿੰਸੀਪਲ ਪਦਉਨਤ ਹੋਣ ਤੋਂ ਹੁਣ ਤੱਕ ਜਾਂਗਪੁਰ ਸਕੂਲ ਵਿਚ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਈ।

Ad Position 21
No active advertisement
ਅਜੀਤ ਡੈਸਕ 03-11-2026
ਮੁੱਲਾਂਪੁਰ-ਦਾਖਾ, 2 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਅਜੀਤਸਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਾਂਗਪੁਰ (ਮੁੱਲਾਂਪੁਰ) ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਉਣ ਵਾਲੇ ਗੁਰਨਾਇਬ ਸਿੰਘ ਸਿੱਧੂ ਨੂੰ ਸੇਵਾ ਮੁਕਤੀ ਉਪਰੰਤ ਸਕੂਲ ਸਟਾਫ਼, ਅਜੀਤਸਰ ਕੈਂਪਸ ਦੇ ਪ੍ਰਬੰਧਕਾਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਸਕੂਲ ਦੇ ਪ੍ਰਬੰਧਕੀ ਪ੍ਰਧਾਨ ਚਰਨਜੀਤ ਸਿੰਘ ਥਿੰਦ ਵਿਦਾਇਗੀ ਸਮਾਰੋਹ ਦੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਪ੍ਰਿੰਸੀਪਲ ਗੁਰਨਾਇਬ ਸਿੰਘ ਸਿੱਧੂ ਨੇ 1997 ਤੋਂ ਅਜੀਤਸਰ ਸਕੂਲ ਜਾਂਗਪੁਰ ਵਿਚ ਏਡਿਡ ਅਧਿਆਪਕ ਵਜੋਂ ਸੇਵਾ ਸ਼ੁਰੂ ਕੀਤੀ, ਸਾਲ 2008 ਵਿਚ ਪ੍ਰਿੰਸੀਪਲ ਪਦਉਨਤ ਹੋਣ ਤੋਂ ਹੁਣ ਤੱਕ ਜਾਂਗਪੁਰ ਸਕੂਲ ਵਿਚ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਈ। ਪ੍ਰਧਾਨ ਥਿੰਦ ਕਿਹਾ ਕਿ ਅਜੀਤਸਰ ਖ਼ਾਲਸਾ ਸਕੂਲਾਂ ਦੇ ਬੜੇ ਪ੍ਰਿੰਸੀਪਲਾਂ ਦੇ ਸੇਵਾ ਮੁਕਤ ਹੋਣ ’ਤੇ ਵਿਦਾਇਗੀ ਸਮਾਰੋਹਾਂ ਵਿਚ ਸ਼ਾਮਿਲ ਹੋਇਆ, ਪਰ ਅੱਜ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਕਿ ਪ੍ਰਿੰਸੀਪਲ ਗੁਰਨਾਇਬ ਸਿੰਘ ਆਪਣੇ ਸਕੂਲ ਵਿਦਿਆਰਥੀਆਂ ਨੂੰ ਤਾਲੀਮ ਦੇ ਨਾਲ ਖੇਡਾਂ ਵਿਚ ਮੋਹਰੀ ਬਣਾਇਆ। ਵਿਦਾਇਗੀ ਸਮਾਰੋਹ ਸਮੇਂ ਹਰਚੰਦ ਸਿੰਘ ਮੋਹੀ, ਐਡਵੋਕੇਟ ਜਸਵੀਰ ਸਿੰਘ ਸਿੱਧੂ, ਮਾ: ਅਵਤਾਰ ਸਿੰਘ ਜਾਂਗਪੁਰ ਵਲੋਂ ਵੀ ਪ੍ਰਿੰਸੀਪਲ ਸਿੱਧੂ ਦੇ ਨਰਮ ਸੁਭਾਅ ਤੇ ਡਿਊਟੀ ਪ੍ਰਤੀ ਪਾਬੰਦ ਹੋਣ ਦੇ ਨਾਲ ਅਜੀਤਸਰ ਸਕੂਲ ਨੂੰ ਬੁਲੰਦੀਆਂ ਵੱਲ ਲਿਜਾਣ ਦੀ ਪ੍ਰਸੰਸਾ ਕੀਤੀ। ਅਜੀਤਸਰ ਸਕੂਲ ਪ੍ਰਬੰਧਕਾਂ ਦੇ ਨਾਲ ਨਿਹੰਗ ਬਾਬਾ ਈਸ਼ਰ ਸਿੰਘ ਯਾਦਗਾਰੀ ਟਰੱਸਟ ਜਾਂਗਪੁਰ, ਜੀ.ਐੱਚ.ਜੀ ਖ਼ਾਲਸਾ ਕਾਲਜ ਗੁਰੂਸਰ ਸੁਧਾਰ, ਜੀ.ਟੀ.ਬੀ. ਨੈਸ਼ਨਲ ਕਾਲਜ ਦਾਖਾ, ਜੀ.ਐੱਚ.ਜੀ. ਅਕੈਡਮੀ ਖੰਡੂਰ, ਖਾਲਸਾ ਐਜੂਕੇਸ਼ਨ ਬੋਰਡ, ਡਾ: ਬੀ.ਆਰ. ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਮੰਡੀ ਮੁੱਲਾਂਪੁਰ ਦੇ ਅਹੁਦੇਦਾਰਾਂ ਵਲੋਂ ਵੀ ਪ੍ਰਿੰਸੀਪਲ ਗੁਰਨਾਇਬ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਦੇ ਅਧਿਆਪਕਾਂ ਖਾਸਕਰ ਵਿਦਿਆਰਥੀਆਂ ਵਲੋਂ ਆਪਣੇ ਪ੍ਰਿੰਸੀਪਲ ਗੁਰਨਾਇਬ ਸਿੰਘ ਨਾਲ ਮੋਹ ਭਰੀ ਮਿਲਣੀ ਸਮਾਗਮ ਵਾਲੀ ਇਕੱਤਰਤਾ ਦੀਆਂ ਅੱਖਾਂ ਨਮ ਕਰ ਗਈ। ਇਸ ਸਮਾਰੋਹ ਸਮੇਂ ਜੀ.ਟੀ.ਬੀ. ਕਾਲਜ ਦਾਖਾ ਪ੍ਰਿੰਸੀਪਲ ਡਾ: ਸੰਦੀਪ ਕਟਾਰੀਆ, ਕੁਲਵੰਤ ਸਿੰਘ ਮੋਹੀ, ਪ੍ਰਭਜੋਤ ਸਿੰਘ ਢਿੱਲੋਂ, ਭਾਗ ਸਿੰਘ ਮੋਹੀ, ਮਨਮੋਹਣ ਸਿੰਘ ਗਰੇਵਾਲ, ਪ੍ਰਿੰ: ਪ੍ਰੇਮ ਸਿੰਘ ਰਕਬਾ, ਸਤਵੰਤ ਸਿੰਘ ਮੋਹੀ, ਪ੍ਰਿੰ: ਸਤਿੰਦਰਪਾਲ ਸਿੰਘ, ਅਮਰਜੀਤ ਸਿੰਘ ਸਾਬਕਾ ਸਰਪੰਚ ਜਾਂਗਪੁਰ, ਪ੍ਰਿੰਸੀਪਲ ਵਿਪਨ ਕੁਮਾਰ, ਪ੍ਰਿੰਸੀਪਲ ਹਰਮਿੰਦਰਪਾਲ ਸਿੰਘ, ਮਾ: ਗੁਰਮੇਲ ਸਿੰਘ ਜਾਂਗਪੁਰ, ਸੁਖਮੇਰ ਸਿੰਘ ਧੀਮਾਨ, ਮਾ: ਉਜਾਗਰ ਸਿੰਘ, ਅਵਤਾਰ ਸਿੰਘ, ਪਿਆਰਾ ਸਿੰਘ ਖਹਿਰਾ, ਕੌਂਸਲਰ ਤਰਸੇਮ ਕੌਰ ਮਾਨ, ਬਲਦੇਵ ਸਿੰਘ ਕਲੇਰ, ਪ੍ਰਿੰਸੀਪਲ ਡਾ. ਪ੍ਰਗਟ ਸਿੰਘ ਗਰਚਾ, ਮਾ. ਅਵਤਾਰ ਸਿੰਘ, ਸ਼ਾਇਬ ਸਿੰਘ, ਇੰਦਰਜੀਤ ਸਿੰਘ ਖ਼ਾਲਸਾ, ਜਗਮਿੰਦਰ ਸਿੰਘ ਕੈਨੇਡਾ, ਸਕੂਲ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ। 02Jag22
Ad Position 22
No active advertisement
ਪਿਛਲੀ ਖ਼ਬਰ ਸਰਦਾਰ ਹਰੀ ਸਿੰਘ ਨਲੂਆ ਚੌਂਕ ਨੂੰ ਟੈਂਪੂ ਨੇ ਮਾਰੀ ਟੱਕਰ, ਬਾਊਂਡਰੀ ਪੂਰੀ ਢਹਿ-ਢੇਰੀ ਹੋਈ ਅਗਲੀ ਖ਼ਬਰ ਕਬੋਟਾ ਜਪਾਨੀ ਟਰੈਕਟਰ ਤੇ ਮਸ਼ੀਨਾਂ ਪ੍ਰਤੀ ਕਿਸਾਨਾਂ ਤੇ ਸੁਸਾਇਟੀਆਂ ਦਾ ਭਾਰੀ ਉਤਸ਼ਾਹ
Ad Position 24