13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਖ਼ਾਲਸਾ ਕਾਲਜ ਫ਼ਾਰ ਵੂਮੈਨ ਸਿੱਧਵਾਂ ਖੁਰਦ ਵਿਖੇ ਫ਼ੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਦਾ ਚੌਥਾ ਦਿਨ 'ਰਿਸਰਚ ਐਂਡ ਇਨੋਵੇਸ਼ਨ' ਨਾਲ ਸੰਬੰਧਿਤ ਰਿਹਾ

Ad Position 21
No active advertisement
ਅਜੀਤ ਡੈਸਕ 03-06-2025
ਚੌਂਕੀਮਾਨ, 2 ਜੂਨ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਨਾਮਵਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ: ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਆਈ.ਕਿਉ.ਏ.ਸੀ. ਸੈੱਲ ਵਲੋਂ ਪੰਜ ਰੋਜ਼ਾ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਚੌਥੇ ਦਿਨ ਆਨਲਾਈਨ ਸੈਸ਼ਨ ਦੀ ਸ਼ੁਰੂਆਤ ਹੋਈ | ਇਹ ਸਮਾਗਮ ਸੰਸਥਾ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ | ਫ਼ੈਕਲਟੀ ਡਿਵੈਲਮੈਂਟ ਪ੍ਰੋਗਰਾਮ ਅਧਿਆਪਕਾਂ ਨੂੰ ਨਵੇਂ ਹੁਨਰਾਂ ਦੀ ਸਿਖਲਾਈ ਅਤੇ ਗਿਆਨ ਨਾਲ ਲਿਬਰੇਜ ਕਰਕੇ ਅਧਿਆਪਨ ਅਤੇ ਸਿੱਖਣ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਚੌਥੇ ਦਿਨ ਡਾ. ਨੰਦ ਕਿਸ਼ੋਰ ਪ੍ਰੋਫ਼ੈਸਰ ਡਿਪਾਰਟਮੈਂਟ ਆਫ ਟੀਚਰ ਐਜੂਕੇਸ਼ਨ ਸੈਂਟਰਲ ਯੂਨੀਵਰਸਿਟੀ (ਹਰਿਆਣਾ) ਨੇ ਆਨਲਾਈਨ ਮੁੱਖ ਪ੍ਰਵਕਤਾ ਦੇ ਤੌਰ 'ਤੇ ਸ਼ਮੂਲੀਅਤ ਕੀਤੀ | ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਚੌਥੇ ਦਿਨ ਦੇ ਮੁੱਖ ਪ੍ਰਵਕਤਾ ਨੂੰ ਨਿੱਘੀ ਜੀ ਆਇਆਂ ਕਿਹਾ | ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਡਾ. ਗਗਨਦੀਪ ਧਾਰਨੀ ਨੇ ਮੁੱਖ ਪ੍ਰਵਕਤਾ ਦੀਆਂ ਪ੍ਰਾਪਤੀਆਂ ਬਾਰੇ ਜਾਣੂੰ ਕਰਵਾਇਆ | ਡਾ. ਨੰਦ ਕਿਸ਼ੋਰ ਨੇ 'ਰਿਸਰਚ ਐਂਡ ਇਨੋਵੇਸ਼ਨ' ਵਿਸ਼ੇ ਸੰਬੰਧੀ ਪੀ.ਪੀ.ਟੀ. ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਖੋਜ ਨੀਤੀ ਦੀ ਮਹੱਤਤਾ, ਇਸ ਦੇ ਲਾਜ਼ਮੀ ਅੰਗਾਂ, ਦਸਤਾਵੇਜ਼ਾਂ ਦੀ ਮਹੱਤਤਾ, ਸੈਮੀਨਾਰਾਂ ਅਤੇ ਵਰਕਸ਼ਾਪਾਂ ਰਾਹੀਂ ਆਈ.ਪੀ.ਆਰ, ਸਾਹਿਤਿਕ ਚੋਰੀ ਅਤੇ ਪੇਟੈਂਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਸੰਸਥਾ ਦੇ ਸਰਵੋਤਮ ਅਭਿਆਸਾਂ ਅਤੇ ਕਮਿਊਨਿਟੀ ਪਹੁੰਚ ਆਦਿ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ | ਸਮਾਗਮ ਦੇ ਅੰਤ ਵਿਚ ਆਈ.ਕਿਉ.ਏ.ਸੀ. ਦੇ ਕੋਆਡੀਨੇਟਰ ਪ੍ਰੋ. ਰੂਪਾ ਕੌਰ ਰਾਏ ਨੇ ਪ੍ਰਮੁੱਖ ਪ੍ਰਵਕਤਾ ਦਾ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਸਮੂਹ ਸਟਾਫ਼ ਨੇ ਮੁੱਲਵਾਨ ਜਾਣਕਾਰੀ ਦਾ ਲਾਭ ਉਠਾਇਆ |
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰਾ ਯੂਨੀਅਨ ਤਹਿਸੀਲ ਰਾਏਕੋਟ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ 'ਆਪ' ਦੇ ਦਾਖਾ ਹਲਕਾ ਇੰਚਾਰਜ ਕੰਗ 'ਤੇ ਜ਼ੱਦੀ ਜ਼ਮੀਨ ਹਥਿਆਉਣ ਦੇ ਇਲਜ਼ਾਮ
Ad Position 24