13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਨੰਬਰਦਾਰਾ ਯੂਨੀਅਨ ਤਹਿਸੀਲ ਰਾਏਕੋਟ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 03-06-2025
ਰਾਏਕੋਟ, 2 ਜੂਨ (ਬਲਵਿੰਦਰ ਸਿੰਘ ਲਿੱਤਰ)-ਨੰਬਰਦਾਰਾ ਯੂਨੀਅਨ ਤਹਿਸੀਲ ਰਾਏਕੋਟ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਕੰਪਲੈਕਸ ਦਫ਼ਤਰ ਰਾਏਕੋਟ ਵਿਖੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਦੇ ਦਿਸ਼ਾ-ਨਿਰਦੇਸ਼ਾਂ 'ਤੇ ਤਹਿਸੀਲ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਦੀ ਅਗਵਾਈ ਹੇਠ ਹੋਈ | ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵਰ੍ਹਦਿਆਂ ਤਹਿਸੀਲ ਪ੍ਰਧਾਨ ਨੰਬਰਦਾਰ ਸੁਖਪਾਲ ਸਿੰਘ ਗੋਂਦਵਾਲ ਨੇ ਆਖਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਭਰ ਦੇ ਨੰਬਰਦਾਰਾਂ ਨਾਲ ਹਰਿਆਣਾ ਦੀ ਤਰਜ਼ 'ਤੇ ਨੰਬਰਦਾਰੀ ਜ਼ੱਦੀ-ਪੁਸ਼ਤੀ ਕਰਨ, ਮਾਣਭੱਤਾ 15 ਸੌ ਤੋਂ ਵਧਾ ਕੇ 5 ਹਜ਼ਾਰ ਪ੍ਰਤੀ ਮਹੀਨਾ ਕਰਨ ਆਦਿ ਵਾਅਦੇ ਕੀਤੇ ਸਨ ਜੋ 3 ਸਾਲ ਬੀਤਣ ਦੇ ਬਾਵਜੂਦ ਵੀ ਵਫ਼ਾ ਨਹੀਂ ਹੋਏ | ਜਿਸ ਕਰਕੇ ਸੂਬੇ ਭਰ ਦਾ ਸਮੁੱਚਾ ਨੰਬਰਦਾਰ ਵਰਗ ਆਮ ਆਦਮੀ ਪਾਰਟੀ ਦੇ ਲਾਰੇ-ਲੱਪਿਆਂ ਤੋਂ ਤੰਗ ਹੋ ਚੁੱਕਾ ਹੈ, ਜਿਸ ਦਾ ਠੋਕਵਾਂ ਜਵਾਬ ਨੰਬਰਦਾਰ ਅਗਾਮੀ ਚੋਣਾਂ ਵਿਚ ਦੇਣਗੇ | ਇਸ ਮੀਟਿੰਗ ਦੌਰਾਨ ਨੰਬਰਦਾਰ ਯੂਨੀਅਨ ਤਹਿਸੀਲ ਰਾਏਕੋਟ ਦੇ ਮੀਤ ਪ੍ਰਧਾਨ ਪ੍ਰੀਤਮ ਸਿੰਘ ਰਟੌਲ ਨਾਲ ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਰਟੌਲ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਤੋਂ ਇਲਾਵਾ ਪਿੰਡ ਬੱਸੀਆਂ ਦੀ ਨੰਬਰਦਾਰ ਬੀਬੀ ਅਮਨਦੀਪ ਕੌਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਉੱਪਰ ਇਸਤਰੀ ਵਿੰਗ ਨੰਬਰਦਾਰ ਯੂਨੀਅਨ ਦੀ ਪ੍ਰਧਾਨ ਅਤੇ ਪੰਚਾਇਤ ਮੈਂਬਰ ਬੀਬੀ ਕੁਲਵੰਤ ਕੌਰ ਰੱਤੋਵਾਲ ਅਤੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਵਲੋਂ ਨੰਬਰਦਾਰ ਬੀਬੀ ਜਸਵੀਰ ਕੌਰ ਵਾਸੀ ਤਾਜਪੁਰ ਨੂੰ ਯੂਨੀਅਨ ਦੀ ਮੀਤ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ | ਇਸ ਮੌਕੇ ਨੰਬਰਦਾਰ ਪਰਮਜੀਤ ਕੌਰ ਜੌਹਲਾਂ, ਬਲਜਿੰਦਰ ਕੌਰ ਨੰਗਲ ਕਲਾਂ, ਸੁਖਵਿੰਦਰ ਕੌਰ ਐਤੀਆਣਾ, ਸੂਬੇਦਾਰ ਪਾਲ ਸਿੰਘ ਰਾਏਕੋਟ, ਸੁਰਿੰਦਰ ਸਿੰਘ ਸੀਲੋਆਣੀ, ਹਰਵਿੰਦਰ ਸਿੰਘ ਮਹੇਰਨਾ ਕਲਾਂ, ਪਿ੍ਤਪਾਲ ਸਿੰਘ ਜਲਾਲਦੀਵਾਲ, ਸੁਖਚੈਨ ਸਿੰਘ ਸੀਲੋਆਣੀ, ਅਵਤਾਰ ਸਿੰਘ ਲੋਹਟਬੱਦੀ, ਦਰਸ਼ਨ ਸਿੰਘ ਜਲਾਲਦੀਵਾਲ, ਦਲਜੀਤ ਸਿੰਘ ਬੁਰਜ ਨਕਲੀਆਂ, ਬਚਨ ਸਿੰਘ ਬਿੰਜਲ, ਅਵਤਾਰ ਸਿੰਘ ਰਾਏਕੋਟ, ਮਨਦੀਪ ਸਿੰਘ ਪੱਖੋਵਾਲ, ਜਗਜੀਤ ਸਿੰਘ ਗੋਂਦਵਾਲ, ਬਲਦੇਵ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾ: ਦਰਸ਼ਨ ਸਿੰਘ ਤੂਰ (ਪਿੰਡ ਸਵੱਦੀ ਕਲਾਂ) ਨਮਿਤ ਅੰਤਿਮ ਅਰਦਾਸ 8 ਨੂੰ ਅਗਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਸਿੱਧਵਾਂ ਖੁਰਦ ਵਿਖੇ ਫ਼ੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਦਾ ਚੌਥਾ ਦਿਨ 'ਰਿਸਰਚ ਐਂਡ ਇਨੋਵੇ...
Ad Position 24