ਚੌਂਕੀਮਾਨ, 2 ਜੂਨ (ਤੇਜਿੰਦਰ ਸਿੰਘ ਚੱਢਾ)-ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵਲੋਂ ਸੰਵਿਧਾਨ ਬਚਾਉ ਰੈਲੀ'ਮਹਿਲ ਮੁਬਾਰਕ ਪੈਲੇਸ (ਮੁੱਲਾਂਪੁਰ-ਦਾਖਾ) ਵਿਚ ਰੱਖੀ ਗਈ | ਜਿਸ ਵਿਚ ਸੀਨੀਅਰ ਕਾਂਗਰਸੀ ਆਗੂ ਜਗਦੀਪ ਸਿੰਘ ਜੱਗਾ ਗਿੱਲ ਸਵੱਦੀ ਦੀ ਅਗਵਾਈ ਵਿਚ ਪਿੰਡ ਸਵੱਦੀ ਕਲਾਂ ਤੋਂ ਵੱਡਾ ਕਾਫ਼ਲਾ ਸੰਵਿਧਾਨ ਬਚਾਉ ਰੈਲੀ ਵਿਚ ਸ਼ਾਮਿਲ ਹੋਇਆ | ਇਸ ਮੌਕੇ ਸਰਪੰਚ ਲਾਲ ਸਿੰਘ, ਡਾ. ਸੁਦਾਗਰ ਸਿੰਘ, ਸੋਨੀ ਸਿੱਧੂ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਫੌਜੀ, ਲਾਡੀ ਗਿੱਲ, ਸਾਧੂ ਸਿੰਘ ਫੌਜੀ, ਜਸਵਿੰਦਰ ਸਿੰਘ, ਜਗਮੋਹਨ ਸਿੰਘ ਮੈਂਬਰ, ਮਨਦੀਪ ਸਿੰਘ, ਦਲਬਾਰਾ ਸਿੰਘ ਹਰਦੀਪ ਸਿੰਘ, ਭਜਨ ਸਿੰਘ, ਰਵੀ ਸਿੰਮਕ, ਨੰਬਰਦਾਰ ਤਾਰ ਸਿੰਘ ਬੂਟਾ ਸਿੰਘ, ਹਾਕਮ ਸਿੰਘ ਆਦਿ ਕਾਫ਼ਲੇ ਵਿਚ ਹਾਜ਼ਰ ਸਨ |