13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪੀਰ ਬਾਬਾ ਤਾਰੂ ਸ਼ਾਹ ਦੀ ਯਾਦ 'ਚ ਸਾਲਾਨਾ ਮੇਲਾ 5 ਨੂੰ

Ad Position 21
No active advertisement
ਅਜੀਤ ਡੈਸਕ 03-06-2025
ਗੁਰੂਸਰ ਸੁਧਾਰ, 2 ਜੂਨ (ਜਗਪਾਲ ਸਿੰਘ ਸਿਵੀਆਂ)-ਪਿੰਡ ਅਕਾਲਗੜ੍ਹ ਕਲਾਂ ਵਿਖੇ ਏਅਰਫੋਰਸ ਦੇ ਏਰੀਏ 'ਚ ਪੈਂਦੀ ਇਤਿਹਾਸਕ ਜਗ੍ਹਾ ਪੀਰ ਬਾਬਾ ਤਾਰੂ ਸ਼ਾਹ ਦਰਗਾਹ ਵਿਖੇ ਸਾਲਾਨਾ ਮੇਲੇ ਦਾ ਆਯੋਜਨ 5 ਜੂਨ ਨੂੰ ਕੀਤਾ ਜਾ ਰਿਹਾ ਹੈ | ਜਿੱਥੇ ਕਿ ਏਅਰ ਫੋਰਸ ਉੱਚ ਅਧਿਕਾਰੀ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਪੀਰ ਬਾਬਾ ਦੀ ਸਮਾਧੀ 'ਤੇ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਅਰਦਾਸ ਕਰਨ ਲਈ ਪੁੱਜਣਗੇ | ਸਥਾਨਕ ਕਮੇਟੀ ਦੇ ਪ੍ਰਧਾਨ ਦਲੇਰ ਸਿੰਘ ਅਤੇ ਖ਼ਜ਼ਾਨਚੀ ਪੰਚ ਅਮਰਜੀਤ ਸਿੰਘ ਸੋਨੂੰ ਨੇ ਦੱਸਿਆ ਕਿ ਇਸ ਵਾਰ ਮੇਲੇ ਦੌਰਾਨ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ | ਮੇਲੇ ਵਿਚ ਸਥਾਨਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਅਤੇ ਕਵੀਸ਼ਰੀ ਜੱਥੇ ਸ਼ਰਧਾਲੂਆਂ ਦਾ ਮਨੋਰੰਜਨ ਕਰਨਗੇ | ਇਸ ਮੌਕੇ ਸੇਵਾਦਾਰ ਸੰਤੋਖ ਸਿੰਘ, ਪਾਲਾ ਬਾਬਾ, ਸ਼ਬੀਨਾ ਬੇਗਮ, ਹਰਦੇਵ ਸਿੰਘ ਸੈਂਬੀ, ਗੁਰਦੀਪ ਸਿੰਘ ਲੋਟੇ, ਜਸਵੰਤ ਸਿੰਘ ਹੀਰਾ, ਬਲਵੰਤ ਸਿੰਘ ਪਰੀ, ਈਸ਼ਵਰ ਲਾਲ, ਜਗਤਾਰ ਸਿੰਘ ਜੀਤਾ, ਲਾਲੀ, ਰਾਜੂ, ਦੀਪੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਫਾਗਲਾ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਥਾ ਰਵਾਨਾ ਅਗਲੀ ਖ਼ਬਰ ਸੰਵਿਧਾਨ ਬਚਾਉ ਰੈਲੀ 'ਚ ਜੱਗਾ ਗਿੱਲ ਵੱਡਾ ਕਾਫ਼ਲਾ ਲੈ ਕੇ ਸ਼ਾਮਿਲ ਹੋਇਆ
Ad Position 24