ਹੰਬੜਾਂ, 2 ਜੂਨ (ਮੇਜਰ ਹੰਬੜਾਂ)-ਪਿੰਡ ਫਾਗਲਾ (ਲੁਧਿਆਣਾ) ਤੋਂ ਹਰੇਕ ਸਾਲ ਦੀ ਤਰ੍ਹਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਸੰਗਤਾਂ ਦਾ ਜੱਥਾ ਰਵਾਨਾ ਹੋਇਆ | ਡਾਇਰੈਕਟਰ ਕੁਲਦੀਪ ਸਿੰਘ ਫਾਗਲਾ ਨੇ ਕਿਹਾ ਕਿ ਸੰਗਤਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਰਵਾਨਾ ਹੋਈਆਂ ਤੇ ਉੱਥੇ ਇਤਿਹਾਸਿਕ ਗੁਰਦੁਆਰਾ ਸੱਚ ਖੰਡ ਸਾਹਿਬ ਸ੍ਰੀ ਹਜ਼ੂਰ ਸਾਹਿਬ, ਗੁਰਦੁਆਰਾ ਨਾਨਕ ਝੀਰਾ ਸਾਹਿਬ ਕਰਨਾਟਕਾ ਬਾਬਾ ਨਾਮਦੇਵ ਜੀ ਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨਗੀਆਂ | ਫਾਗਲਾ ਨੇ ਦੱਸਿਆ ਕਿ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਯਾਤਰਾ ਸ਼ੁਰੂ ਕੀਤੀ ਤੇ ਅਗਲੇ ਦਿਨਾਂ ਤੱਕ ਗੁਰਧਾਮਾਂ ਦੇ ਦਰਸ਼ਨ ਕਰਦਿਆਂ ਵਾਹਿਗੂਰ ਦਾ ਸ਼ੁਕਰਾਨਾਂ ਕਰਦੀਆਂ ਸੰਗਤਾਂ ਸਤਿਨਾਮ ਦਾ ਜਾਪ ਕਰਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ | ਜਥੇ ਵਿਚ ਨਗਰ ਦੀਆਂ ਸੰਗਤਾਂ ਵਿਚ ਬੀਬੀਆਂ ਸਮੇਤ ਬੱਚੇ ਵੀ ਸ਼ਾਮਿਲ ਸਨ ਤੇ ਜਿੰਨ੍ਹਾਂ 'ਚ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰਨ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਸੀ |