21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਜੀ. ਟੀ. ਬੀ-ਆਈ. ਐੱਮ. ਟੀ. ਦਾਖਾ ਵਿਖੇ ਕਲਚਰਲ ਪ੍ਰੋਗਰਾਮ 'ਚ ਵਿਦਿਆਰਥਣਾਂ ਨੇ ਪਾਈ ਧਮਾਲ

Ad Position 21
No active advertisement
ਜੀ.ਟੀ.ਬੀ. ਆਈ.ਐੱਮ.ਟੀ ਦਾਖਾ ਵਿਖੇ ਕਲਚਰਲ ਪ੍ਰੋਗਰਾਮ ਸਮੇਂ ਮਿਸ ਤੀਜ ਚੁਣੀ ਨਵਜੋਤ ਕੌਰ ਨੂੰ ਸਰਟੀਫ਼ਿਕੇਟ ਦੇਣ ਸਮੇਂ ਪ੍ਰੋੋਫ਼ੈਸਰ | ਤਸਵੀਰ: ਕ੍ਰਿਪਾਲ ਹੰਬੜਾਂ <br/> 31-08-2025
ਮੁੱਲਾਂਪੁਰ-ਦਾਖਾ, 30 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪੇਂਡੂ-ਸ਼ਹਿਰੀ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਤੇਗ ਬਹਾਦਰ ਆਈ.ਐੱਮ.ਟੀ ਦਾਖਾ ਵਿਖੇ ਲੜਕੀਆਂ ਵਲੋਂ ਕਲਚਰਲ ਪ੍ਰੋਗਰਾਮ ਉਲੀਕਿਆ ਗਿਆ | ਅੱਜ ਤੀਜ ਨੂੰ ਸਮਰਪਿਤ ਕਾਲਜ ਦੇ ਇਸ ਸੱਭਿਆਚਾਰਕ ਸਮਾਰੋਹ ਵਿਚ ਕਾਲਜ ਵਿਦਿਆਰਥਣਾਂ ਪੈਰਾਂ ਤੋਂ ਸਿਰ ਤੱਕ ਖੂਬ ਸੱਜ-ਧੱਜ ਕੇ ਆਈਆਂ | ਲੰਮਾ ਸਮਾਂ ਗਿੱਧਾ, ਬੋਲੀਆਂ, ਸਿੱਠਣੀਆਂ ਵਾਲੇ ਪ੍ਰੋਗਰਾਮ ਦੇ ਚੱਲਦਿਆਂ ਪ੍ਰੋਫੈਸਰਾਂ ਵਲੋਂ ਅੰਕਾਂ ਦੇ ਅਧਾਰ 'ਤੇ ਲੜਕੀਆਂ ਦੇ ਪੰਜਾਬੀ ਪਹਿਰਾਵੇ ਅਤੇ ਸੁੰਦਰਤਾ ਵਾਲੇ ਮਹਿੰਦੀ, ਲੰਬੀ ਗੁੱਤ ਮੁਕਾਬਲੇ, ਸੁਚੱਜੀ ਮੁਟਿਆਰ, ਪਰਾਂਦਾ ਬਣਾਉਣ, ਸੋਹਣੀ ਬੋਲੀ, ਨੇਲ ਆਰਟ, ਕਈ ਹੋਰ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੀਆਂ ਲੜਕੀਆਂ ਦੀ ਚੋਣ ਦੇ ਨਾਲ ਪੂਰੇ ਮੇਲੇ 'ਚੋਂ ਮਿਸ ਤੀਜ 2025 ਦੀ ਚੋਣ ਕੀਤੀ | ਪਰਾਂਦਾ ਮੇਕਿੰਗ 'ਚ ਅਨਮੋਲਜੋਤ ਕੌਰ ਬੀ.ਸੀ.ਏ-3 ਵਿਦਿਆਰਥਣ ਬਾਜ਼ੀ ਮਾਰ ਗਈ | ਬੀ.ਸੀ.ਏ-2 ਦੀ ਨਵਦੀਪ ਕੌਰ ਨੇ ਨੇਲ ਆਰਟ ਮੁਕਾਬਲਾ ਜਿੱਤਿਆ | ਮਹਿੰਦੀ ਮੁਕਾਬਲੇ 'ਚ ਬੀ.ਸੀ.ਏ-2 ਸੁਖਪ੍ਰੀਤ ਕੌਰ, ਐੱਮ.ਐੱਸ.ਸੀ ਆਈ.ਟੀ ਅਮਨਪ੍ਰੀਤ ਕੌਰ, ਬੀ.ਐੱਸ.ਸੀ ਐੱਫ.ਡੀ ਸਿਮਰਨ ਬਾਜ਼ੀ ਮਾਰ ਗਈਆਂ | ਮਿਸ ਤੀਜ ਦੀ ਚੋਣ ਮੌਕੇ ਜਦ ਜੱਜਾਂ ਵਲੋਂ ਬੀ.ਸੀ.ਏ (ਪਹਿਲਾ) ਵਿਦਿਆਰਥਣ ਨਵਜੋਤ ਕੌਰ ਦਾ ਨਾਂਅ ਮੰਚ ਤੋਂ ਐਲਾਨਿਆ ਤਾਂ ਗਿੱਧੇ ਦਾ ਪਿੜ ਤਾੜੀਆਂ ਨਾਲ ਗੂੰਜ ਉੱਠਿਆ | ਪ੍ਰੋਫੈਸਰਾਂ ਵਲੋਂ ਨਵਜੋਤ ਕੌਰ ਦੇ ਮੱਥੇ 'ਤੇ ਮਿਸ ਤੀਜ ਦਾ ਤਾਜ ਸਜਾਇਆ ਗਿਆ | ਮਿਸ ਤੀਜ ਬਣੀ ਨਵਜੋਤ ਕੌਰ ਨੂੰ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦਾਖਾ ਡਾਇਰੈਕਟਰ ਡਾ: ਮਨੂਦੀਪ ਕੌਸ਼ਲ ਨੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਜੁਆਇੰਟ ਐਕਸ਼ਨ ਕਮੇਟੀ ਵਲੋਂ ਡੇਂਗੂ ਦੀ ਰੋਕਥਾਮ ਲਈ ਘਰਾਂ ਦੀ ਕੀਤੀ ਗਈ ਚੈਕਿੰਗ ਅਗਲੀ ਖ਼ਬਰ -ਮਾਮਲਾ ਸਹਿਕਾਰੀ ਸਭਾ ਵਲੋਂ ਟਰੈਕਟਰ-ਟਰਾਲੀ ਨਾ ਦਿੱਤੇ ਜਾਣ ਦਾ-<br> ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਲਿਜਾਣ ਦੇ ਮਾਮ...
Ad Position 24