21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਆਈ. ਪੀ. ਐਫ. ਸੀ. ਦੀ 13ਵੀਂ ਮੀਟਿੰਗ 'ਚ ਆਈ. ਪੀ. ਸਣੇ ਹੋਰ ਤਕਨੀਕ ਨੂੰ ਲੈ ਕੇ ਹੋਈਆਂ ਅਹਿਮ ਵਿਚਾਰਾਂ <br/>

Ad Position 21
No active advertisement
ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਜਤਿੰਦਰ ਭੰਬੀ, ਜਗਮੀਤ ਸਿੰਘ)-ਇਨਟਲੈਕਚੂਅਲ ਪ੍ਰਾਪਰਟੀ ਫੇਸੀਲੀਟੇਸ਼ਨ ਸੈਂਟਰ (ਆਈ.ਪੀ.ਐਫ.ਸੀ.) ਲੁਧਿਆਣਾ ਦੀ 13ਵੀਂ ਮੀਟਿੰਗ ਅੱਜ ਆਟੋ ਪਾਰਟਸ ਮੈਨੂੰਫੈਕਚਰਰਜ਼ ਐਸੋਸੀਏਸ਼ਨ (ਆਪਮਾ) ਫੋਕਲ ਪੁਆਇੰਟ ਵਿਖੇ ਹੋਈ | ਮੀਟਿੰਗ 'ਚ ਆਪਮਾ ਦੇ ਪ੍ਰਧਾਨ ਗੁਰਪਰਗਟ ਸਿੰਘ ਕਾਹਲੋਂ ਨੇ ਸਾਰੇ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਜੀ ਆਇਆ ਕਿਹਾ, ਜਿਸ ਤੋਂ ਬਾਅਦ ਆਈ.ਪੀ.ਐਫ.ਸੀ. ਪ੍ਰਮੁੱਖ ਗੁਰਪ੍ਰੀਤ ਸਿੰਘ ਕਾਹਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਈ.ਪੀ. ਇੰਡਸਟਰੀ 'ਚ ਸਾਨੂੰ ਹਰ ਪ੍ਰਫੁੱਲਿਤ ਹੋਣ ਦੀ ਵੱਡੀ ਜ਼ਰੂਰਤ ਹੈ, ਜਿਸ ਲਈ ਪੇਟੈਂਟਾਂ ਦੀ ਗਿਣਤੀ 'ਚ ਵਾਧਾ ਹੋਣ ਬਹੁਤ ਜ਼ਰੂਰੀ ਹੈ, ਤਾਂ ਕਿ ਸਾਡਾ ਗਾਹਕ ਦੇਸ਼ ਅਤੇ ਦੁਨੀਆ ਦੇ ਕਿਸੇ ਵੀ ਹਿੱਸੇ 'ਚੋਂ ਸਾਡੇ ਤੱਕ ਪਹੁੰਚ ਸਕੇ | ਉਦਯੋਗਪਤੀਆਂ ਪੇਟੈਂਟ ਪ੍ਰਾਪਤ ਕਰਨ ਵਾਸਤੇ ਹੋਰ ਸਮਰੱਥ ਬਣਾਉਣ ਲਈ ਇਕ ਪੇਟੈਂਟ ਸਨਮਾਨ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿੱਥੇ ਉਦਯੋਗਾਂ 'ਚ 3 ਸਭ ਤੋਂ ਵਧੀਆਂ ਅਤੇ ਉਤਮ ਗੁਣਵੱਤਾ ਦੇ ਪੇਟੈਂਟ ਸਨਮਾਨਿਤ ਕੀਤੇ ਜਾਣਗੇ | ਇਸਦੇ ਨਾਲ ਹੀ ਆਉਣ ਵਾਲੀ ਆਈ.ਪੀ. ਯਾਤਰਾ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਯਾਤਰਾ ਨੂੰ ਐਮ.ਐਸ.ਐਮ.ਈ. ਵਲੋਂ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ 'ਚ ਦੋ ਦਿਨਾਂ ਵਰਕਸ਼ਾਪ ਕਰਵਾਈ ਜਾਵੇਗੀ | ਆਈ.ਪੀ.ਆਰ. ਮਾਹਿਰ ਰਾਜਨ ਅਲਾਵਾਦੀ ਨੇ ਟ੍ਰੇਡਮਾਰਕ ਸਬੰਧੀ ਕਰਵਾਏ ਜਾਣ ਵਾਲੇ 8 ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ 'ਚ ਭੂਗੋਲਿਕ ਸੂਚਕਾਂ (ਜੀ.ਆਈ.) ਬਾਰੇ ਜਾਗਰੂਕਤਾ ਪੈਦਾ ਕਰਨੀ ਜ਼ਰੂਰੀ ਹੈ | ਸਹਾਇਕ ਨਿਰਦੇਸ਼ਕ ਐਮ.ਐਸ.ਐਮ.ਈ. ਕ੍ਰਿਸ਼ਨ ਅਤੇ ਵਜ਼ੀਰ ਸਿੰਘ ਨੇ ਜੈਡ ਸਰਟੀਫਿਕੇਸ਼ਨ ਪ੍ਰਾਪਤ ਕਰਨ 'ਚ ਪੇਸ਼ ਆਉਣ ਵਾਲੀਆਂ ਰੁਕਾਵਟਾਂ ਦੂਰ ਕਰਨ ਲਈ ਜਾਗਰੂਕ ਕੀਤਾ | ਸਿਲਾਈ ਮਸ਼ੀਨ ਐਸੋਸੀਏਸ਼ਨ ਦੇ ਪ੍ਰਧਾਨ ਜਗਬੀਰ ਸਿੰਘ ਸੋਖੀ ਨੇ ਆਪਣੇ ਪੇਟੈਂਟ ਕੀਤੇ ਸਮਾਨ ਅਤੇ ਇਸਦੇ ਲਾਭਾਂ ਬਾਰੇ ਚਰਚਾ ਕਰਦੇ ਹੋਏ ਪੇਟੈਂਟ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਰੱਖੇ | ਜਰਨਲ ਮੈਨੇਜਰ ਸੰਜੀਵ ਕਟੋਚ ਨੇ ਉਤਪਾਦਾਂ ਦੀ ਪ੍ਰਫੁੱਲਤਾ ਲਈ ਸੈਂਟਰਲ ਟੂਲ ਰੂਮ ਨੂੰ ਨੋਡਲ ਏਜੰਸੀ ਬਣਾਉਣ ਦੀ ਮੰਗ ਕੀਤੀ | ਸੈਂਟਰਲ ਟੂਲ ਰੂਮ ਦੇ ਜਰਨਲ ਮੈਨੇਜਰ ਸ਼ਰਨਪਾਲ ਸਿੰਘ ਨੇ ਤਕਨੀਕੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਸੰਭਵ ਉਪਾਵਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਹਰ ਸਮੱਸਿਆ ਨੂੰ ਕੁਸ਼ਲਤਾ ਨਾਲ ਹੱਲ ਕੀਤਾ ਜਾ ਸਕਦਾ ਹੈ | ਇਸ ਮੀਟਿੰਗ 'ਚ ਸ਼ਾਮਿਲ ਭਾਗੀਦਾਰਾਂ ਵਲੋਂ ਹਰ ਮਹੀਨੇ ਇਕ ਮੀਟਿੰਗ ਕਰਕੇ ਸੰਭਾਵਿਤ ਉਪਾਵਾਂ ਉਪਰ ਚਰਚਾ ਕਰਕੇ ਉਦਯੋਗਿਕ ਵਿਕਾਸ ਨੂੰ ਪ੍ਰਫੁੱਲਿਤ ਕਰਨ ਦੀ ਮੰਗ ਵੀ ਕੀਤੀ | ਮੀਟਿੰਗ ਦਾ ਸੰਚਾਲਨ ਸਤਿੰਦਰ ਸਿੰਘ ਬਰਨਾਲਾ ਆਪਮਾ ਨੇ ਕੀਤਾ ਅਤੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਦਲਜੀਤ ਸਿੰਘ ਜਨਰਲ ਸਕੱਤਰ ਆਪਮਾ ਨੇ ਕੀਤਾ | ਇਸ ਮੌਕੇ ਬਲਵਿੰਦਰ ਸਿੰਘ ਐਮ.ਕੇ.ਸੀ. ਸੰਯੁਕਤ ਸਕੱਤਰ ਆਪਮਾ, ਕੁਲਵੰਤ ਸਿੰਘ ਐਨ.ਕੇ.ਐਚ., ਸੋਹਣ ਸਿੰਘ ਵਿੱਤ ਸਕੱਤਰ ਆਪਮਾ, ਖੁਸ਼ਵੀਰ ਸਿੰਘ ਤੂਰ, ਦਵਿੰਦਰ ਸਿੰਘ ਰਾਮਗੜ੍ਹੀਆ, ਗੁਰਜੀਤ ਸਿੰਘ ਭੰਵਰਾ ਅਤੇ ਹੋਰ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ ਐਮੀਨੈਂਸ ਜਗਰਾਉਂ ਦੇ ਤਿੰਨ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਪੰਜਾਬ ਦੀ ਮਦਦ ਕਰਨ ਲਈ ਹਰਿਆਣਾ ਤੋਂ ਬਗੈਰ ਕਿਸੇ ਨੇ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ-ਸਰਪੰਚ ਬੀਬੀ ਅਮਰਜੀਤ ਕੌਰ ਹਾਂਸ/ਹ...
Ad Position 24