20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕਾਂਗਰਸ ਸੰਗਠਨ ਦੀ ਮੀਟਿੰਗ 'ਚ ਜਗਰਾਉਂ ਕਾਂਗਰਸ ਦੀ ਧੜੇ੍ਹਬੰਦੀ ਖੁੱਲ੍ਹ ਕੇ ਸਾਹਮਣੇ ਆਈ

Ad Position 21
No active advertisement
ਅਜੀਤ ਡੈਸਕ 31-08-2025
ਜ਼ਿਲ੍ਹਾ ਕਾਂਗਰਸ ਅਬਜ਼ਰਬਰ ਨਾਲ ਕਾਂਗਰਸ ਦੇ ਦੋਨੋਂ ਧੜਿਆਂ ਵਲੋਂ ਵੱਖਰੋ-ਵੱਖਰੀਆਂ ਕੀਤੀਆਂ ਮੀਟਿੰਗਾਂ
ਜਗਰਾਉਂ, 30 ਅਗਸਤ (ਗੁਰਦੀਪ ਸਿੰਘ ਮਲਕ)-ਕਾਂਗਰਸ ਹਾਈਕਮਾਂਡ ਵਲੋਂ ਪੰਜਾਬ 'ਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਕਾਂਗਰਸੀ ਆਗੂਆਂ ਨੂੰ ਇਕੱਠੇ ਕਰਨ ਦੀਆਂ ਜੀ ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਪਰ ਇਸਦੇ ਬਾਵਜੂਦ ਕਾਂਗਰਸ ਦੇ ਆਗੂਆਂ ਦੀ ਧੜੇਬੰਦੀ ਰੁਕਣ ਦਾ ਨਾਮ ਨਹੀਂ ਲੈ ਰਹੀ | ਜਿਸਦੀ ਮਿਸਾਲ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਜਗਰਾਉਂ ਕਾਂਗਰਸੀਆਂ ਨੂੰ ਏਕੇ ਦਾ ਪਾਠ ਪੜ੍ਹਾਉਣ ਲਈ ਆਈ ਕਾਂਗਰਸ ਦੀ ਅਬਜ਼ਰਬਰ ਸ਼ਿਖਾ ਮੀਲ ਨਾਲ ਜਗਰਾਉਂ ਹਲਕੇ ਦੇ ਦੋ ਕਾਂਗਰਸੀ ਧੜਿਆਂ ਵਲੋਂ ਵੱਖੋ ਵੱਖਰੀ ਮੀਟਿੰਗ ਕੀਤੀ ਗਈ | ਜਿਥੇ ਕਾਂਗਰਸ 'ਚ ਸਾਬਕਾ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਵਲੋਂ ਆਪਣੇ ਹੱਕੀ ਕਾਂਗਰਸੀ ਵਰਕਰਾਂ ਅਤੇ ਆਗੂਆਂ ਨਾਲ ਜ਼ਿਲ੍ਹਾ ਅਬਜ਼ਰਬਰ ਨਾਲ ਹੋਟਲ ਫਾਈਵ ਰੀਵਰ ਵਿਖੇ ਮੀਟਿੰਗ ਕੀਤੀ ਗਈ, ਉਥੇ ਜਗਰਾਉਂ ਹਲਕੇ ਦੇ ਸ਼ਕਤੀਸ਼ਾਲੀ ਕਾਂਗਰਸੀ ਆਗੂਆਂ ਦੇ ਧੜੇ ਵਲੋਂ ਅਬਜ਼ਰਬਰ ਸ਼ਿਖਾ ਮੀਲ ਨਾਲ ਲੁਧਿਆਣਾ ਦੇ ਇਕ ਹੋਟਲ ਵਿਚ ਮੀਟਿੰਗ ਕੀਤੀ ਗਈ, ਜਿਥੇ ਉਨ੍ਹਾਂ ਆਪਣੇ ਧੜੇ ਦੇ ਆਗੂ ਨੂੰ ਜਗਰਾਉਂ ਹਲਕੇ ਤੋਂ ਉਮੀਦਵਾਰ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ ਅਤੇ ਜਗਰਾਉਂ ਹਲਕੇ ਦੇ ਲੋਕਾਂ ਦੀ ਰਾਇ ਦੱਸੀ | ਇਸ ਮੀਟਿੰਗ 'ਚ ਕਾਂਗਰਸ ਹਾਈਕਮਾਂਡ ਦੇ ਵੱਡੇ ਆਗੂਆਂ ਦੇ ਬੇਹੱਦ ਕਰੀਬੀ ਅਤੇ ਜਗਰਾਉਂ ਦੇ ਸੀਨੀਅਰ ਕਾਂਗਰਸੀ ਆਗੂ ਇੰਜਨੀਅਰ ਜਗਦੀਪ ਸਿੰਘ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸੁਖਵਿੰਦਰ ਸਿੰਘ ਸਿੱਧੂ, ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਸਾਬਕਾ ਕੌਂਸਲ ਪ੍ਰਧਾਨ ਰਾਜ ਕੁਮਾਰ ਮਲਹੋਤਰਾ, ਐੱਫ.ਸੀ.ਆਈ. ਅਲਾਈਡ ਯੂਨੀਅਨ ਦੇ ਸੂਬਾ ਪ੍ਰਧਾਨ ਮੇਸੀ ਸਹੋਤਾ, ਜਗਰਾਉਂ ਹਲਕਾ ਯੂਥ ਵਿੰਗ ਪ੍ਰਧਾਨ ਮਨੀ ਗਰਗ, ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਸੁਖਦੇਵ ਸਿੰਘ ਸ਼ੇਰਪੁਰ ਕਲਾਂ, ਕੌਂਸਲਰ ਹਿਮਾਂਸ਼ੂ ਮਲਿਕ, ਕੌਂਸਲਰ ਜਰਨੈਲ ਸਿੰਘ ਲੋਹਟ, ਕੌਂਸਲਰ ਸੰਜੂ ਕੱਕੜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੂਬਾ ਅਤੇ ਕੇਂਦਰ ਸਰਕਾਰ ਨੇ ਅਜੇ ਤੱਕ ਹੜ੍ਹ ਪੀੜ੍ਹਤ ਲੋਕਾਂ ਨੂੰ ਰਾਹਤ ਰਾਸ਼ੀ ਦੇਣ ਲਈ ਜੁਬਾਨ ਤੱਕ ਨਹੀਂ ਖੋਲ੍ਹੀ-ਅਕਾਲ... ਅਗਲੀ ਖ਼ਬਰ ਬਾਸੀਆਂ ਬੇਟ ਵਿਖੇ ਦੰਦਾਂ ਤੇ ਗਾਇਨੀ ਦੇ ਰੋਗਾਂ ਦਾ ਚੈੱਕਅੱਪ ਕੈਂਪ ਲਗਾਇਆ
Ad Position 24