13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਤਲੁਜ ਦਰਿਆ 'ਚ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਵਿਸਰਜਨ ਤੋਂ ਗੁਰੇਜ ਕੀਤਾ ਜਾਵੇ-ਡੀ. ਸੀ. ਜੈਨ

Ad Position 21
No active advertisement
ਅਜੀਤ ਡੈਸਕ 01-09-2025
ਜਗਰਾਉਂ, 31 ਅਗਸਤ (ਵਿਨੋਦ ਕੁਮਾਰ)-ਹੜ੍ਹਾਂ ਦੇ ਮੱਦੇਨਜ਼ਰ ਅਤੇ ਚੱਲ ਰਹੇ ਮਾਨਸੂਨ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਲੁਧਿਆਣਾ ਜ਼ਿਲ੍ਹੇ ਦੇ ਪ੍ਰਸ਼ਾਸਨ, ਸਾਰੇ ਨਾਗਰਿਕਾਂ ਨੂੰ ਇਕ ਜ਼ਰੂਰੀ ਅਪੀਲ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸਮੇਂ ਭਗਵਾਨ ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸ਼ਰਜਨ ਨੂੰ ਜਲ ਸਰੋਤ ਵਿਚ ਵਿਸ਼ਰਜਨ ਕਰਨਾ ਇਕ ਮਹੱਤਵਪੂਰਨ ਰਸਮ ਹੈ | ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਬਹੁਤ ਉੱਚਾ ਰਹਿੰਦਾ ਹੈ, ਅਤੇ ਹਾਲ ਹੀ ਵਿਚ ਭਾਰੀ ਬਾਰਿਸ਼ ਅਤੇ ਉੱਪਰ ਵੱਲ ਛੱਡੇ ਜਾਣ ਕਾਰਨ ਵਹਾਅ ਬਹੁਤ ਤੇਜ਼ ਹੈ | ਇਸ ਸਥਿਤੀ ਵਿਚ ਵਿਸ਼ਰਜਨ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਸੁਰੱਖਿਆ ਲਈ ਇੱਕ ਗੰਭੀਰ ਅਤੇ ਤੁਰੰਤ ਖ਼ਤਰਾ ਪੈਦਾ ਕਰਦੀਆਂ ਹਨ | ਜਿਸ ਨਾਲ ਹਾਦਸਿਆਂ ਅਤੇ ਜਾਨਾਂ ਦੇ ਨੁਕਸਾਨ ਦਾ ਉੱਚ ਜ਼ੋਖਮ ਪੈਦਾ ਹੁੰਦਾ ਹੈ | ਇਸ ਲਈ ਡਿਪਟੀ ਕਮਿਸ਼ਨਰ ਹੋਣ ਦੇ ਨਾਤੇ, ਮੈਂ ਹਰੇਕ ਨਾਗਰਿਕ, ਹਰੇਕ ਪਰਿਵਾਰ ਅਤੇ ਹਰੇਕ ਸ੍ਰੀ ਗਣੇਸ਼ ਉਤਸ਼ਵ ਸਮਿਤੀ ਨੂੰ ਅਪੀਲ ਕਰਦਾ ਹਾਂ ਕਿ ਇਸ ਸਾਲ ਸਤਲੁਜ ਦਰਿਆ ਵਿਚ ਮੂਰਤੀਆਂ ਵਿਸ਼ਰਜਨ ਕਰਨ ਤੋਂ ਗੁਰੇਜ਼ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਬਾਇਓ ਗੈਸ ਪਲਾਂਟ ਖ਼ਿਲਾਫ਼ ਅਖਾੜਾ ਵਾਸੀਆਂ ਨੇ ਜਗਰਾਉਂ-ਹਠੂਰ ਰੋਡ ਕੀਤਾ ਜਾਮ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਸੁਲਤਾਨਪੁਰ ਲੋਧੀ ਤੋਂ ਸਜਾਏ ਨਗਰ ਕੀਰਤਨ ਦਾ ਅਲੌਕਿਕ ਆਤਿਸ਼ਬਾਜ਼ੀ ਨਾਲ ਸ਼ਾਨਦਾਰ ਸਵਾਗਤ
Ad Position 24