26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਕੂੜੇ ਦੇ ਢੇਰਾਂ ਨਾਲ ਨਹਿਰੀ ਪਾਣੀ ਤੇ ਵਾਤਾਵਰਨ 'ਚ ਫੈਲ ਰਹੀ ਗੰਦਗੀ

Ad Position 21
No active advertisement
ਅਜੀਤ ਡੈਸਕ 04-09-2025
ਗੁਰੂਸਰ ਸੁਧਾਰ, 3 ਸਤੰਬਰ (ਜਗਪਾਲ ਸਿੰਘ ਸਿਵੀਆਂ)-ਸੁਧਾਰ ਅਬੋਹਰ ਬ੍ਰਾਂਚ ਨਹਿਰ ਪੁਲ 'ਤੇ ਲੱਗੇ ਕੂੜੇ ਦੇ ਢੇਰਾਂ ਨੇ ਨਾ ਸਿਰਫ਼ ਨਹਿਰ ਦੇ ਪਾਣੀ ਨੂੰ ਦੂਸ਼ਿਤ ਕੀਤਾ ਹੈ, ਬਲਕਿ ਵਾਤਾਵਰਨ ਅਤੇ ਰਾਹਗੀਰਾਂ ਦੀ ਸਿਹਤ ਨੂੰ ਵੀ ਖ਼ਤਰੇ ਵਿਚ ਪਾ ਦਿੱਤਾ ਹੈ | ਇਸ ਪੁਲ ਤੋਂ ਲੰਘਦੇ ਲੁਧਿਆਣਾ-ਬਠਿੰਡਾ ਮੁੱਖ ਮਾਰਗ 'ਤੇ ਹਜ਼ਾਰਾਂ ਵਾਹਨ ਚਾਲਕ ਅਤੇ ਰਾਹਗੀਰ ਇਸ ਗੰਦਗੀ ਅਤੇ ਬਦਬੂ ਕਾਰਨ ਪ੍ਰੇਸ਼ਾਨ ਹਨ, ਜੋ ਸਥਾਨਕ ਪ੍ਰਸ਼ਾਸਨ ਅਤੇ ਪੰਚਾਇਤ ਨੂੰ ਕੋਸ ਰਹੇ ਹਨ | ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲ ਦੇ ਕਿਨਾਰੇ 'ਤੇ ਲੱਗੇ ਚਿਤਾਵਨੀ ਬੋਰਡ, ਜਿਸ ਵਿਚ ਕੂੜਾ ਸੁੱਟਣ 'ਤੇ 2000 ਰੁਪਏ ਜੁਰਮਾਨੇ ਦੀ ਚਿਤਾਵਨੀ ਦਿੱਤੀ ਗਈ ਹੈ, ਨੂੰ ਲੋਕ ਬੇਖੌਫ਼ ਨਜ਼ਰਅੰਦਾਜ਼ ਕਰ ਰਹੇ ਹਨ | ਪ੍ਰਸ਼ਾਸਨ ਅਤੇ ਪੰਚਾਇਤ ਵੱਲੋਂ ਕੋਈ ਸਖ਼ਤ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਵਧਦੀ ਜਾ ਰਹੀ ਹੈ | ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਨੇ ਹਾਲਾਤ ਨੂੰ ਹੋਰ ਵਿਗੜਾ ਦਿੱਤਾ ਹੈ | ਬਰਸਾਤੀ ਪਾਣੀ ਨਾਲ ਕੂੜਾ ਮੁੱਖ ਮਾਰਗ ਤੱਕ ਫੈਲ ਗਿਆ ਹੈ, ਜਿਸ ਨਾਲ ਵਾਹਨਾਂ ਨੂੰ ਆਉਣ-ਜਾਣ ਵਿਚ ਮੁਸ਼ਕਿਲ ਆ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਜੇ.ਐੱਲ. ਫੂਡ ਰਾਈਸ ਮਿੱਲ ਨੂੰ ਤੇਜ਼ ਹਨੇਰੀ-ਝੱਖੜ ਤੇ ਬਰਸਾਤ ਕਾਰਨ ਪੁੱਜਿਆ ਨੁਕਸਾਨ • ਚਾਰਦੀਵਾਰੀ 2 ਥਾਵਾਂ ਤੋਂ ਡਿ... ਅਗਲੀ ਖ਼ਬਰ ਵਿਧਾਇਕਾ ਮਾਣੂੰਕੇ ਵਲੋਂ ਏ.ਡੀ.ਸੀ. ਤੇ ਐੱਸ.ਡੀ.ਐੱਮ. ਨਾਲ ਦਰਿਆ ਦੇ ਬੰਨ੍ਹ ਦਾ ਦੌਰਾ
Ad Position 24