26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਜੇ.ਐੱਲ. ਫੂਡ ਰਾਈਸ ਮਿੱਲ ਨੂੰ ਤੇਜ਼ ਹਨੇਰੀ-ਝੱਖੜ ਤੇ ਬਰਸਾਤ ਕਾਰਨ ਪੁੱਜਿਆ ਨੁਕਸਾਨ • ਚਾਰਦੀਵਾਰੀ 2 ਥਾਵਾਂ ਤੋਂ ਡਿਗਣ ਕਾਰਨ ਕਰੀਬ 4-5 ਲੱਖ ਦਾ ਨੁਕਸਾਨ

Ad Position 21
No active advertisement
ਅਜੀਤ ਡੈਸਕ 04-09-2025
ਰਾਏਕੋਟ, 3 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਅੰਦਰ ਪਿਛਲੇ ਦਿਨਾਂ ਤੋਂ ਕੁਦਰਤੀ ਆਫ਼ਤਾਂ ਦੀ ਕਰੋਪੀ ਪਾਈ ਜਾ ਰਹੀ ਹੈ, ਜਿਸ ਕਰਕੇ ਲੋਕਾਂ ਨੂੰ ਸਖ਼ਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਭਾਰੀ ਬਰਸਾਤ, ਤੇਜ਼ ਹਨੇਰੀ-ਝੱਖੜ ਕਾਰਨ ਲੋਕਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ | ਇਸ ਮੌਕੇ ਜੇ.ਐੱਲ ਫੂਡ ਰਾਈਸ ਮਿੱਲ ਜਲਾਲਦੀਵਾਲ ਦੇ ਮਾਲਕ ਰਾਜਿੰਦਰਪਾਲ ਬਾਂਸਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 2-3 ਸਤੰਬਰ ਦੀ ਦਰਮਿਆਨੀ ਰਾਤ ਨੂੰ ਆਏ ਤੇਜ਼ ਝੱਖੜ ਕਾਰਨ ਉਨ੍ਹਾਂ ਦੀ ਰਾਈਸ ਮਿੱਲ ਦੀ ਚਾਰਦੀਵਾਰੀ 2 ਥਾਵਾਂ ਤੋਂ ਕਰੀਬ 2-2 ਸੌ ਫੁੱਟ ਕੰਧ ਨਾਲ ਲੱਗਦੇ ਖੇਤਾਂ ਵਿਚ ਡਿਗ ਗਈ ਹੈ, ਜਿਸ ਕਰਕੇ ਉਨ੍ਹਾਂ ਦਾ ਕਰੀਬ 4-5 ਲੱਖ ਰੁਪਏ ਦਾ ਭਾਰੀ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਬੋਪਾਰਾਏ ਕਲਾਂ ਵਾਲਿਆਂ ਦੇ ਬਰਸੀ ਸਮਾਗਮ ਸੰਬੰਧੀ ਅਖੰਡ ਪਾਠ ਸਾਹਿਬ ਆਰੰਭ ਅਗਲੀ ਖ਼ਬਰ ਕੂੜੇ ਦੇ ਢੇਰਾਂ ਨਾਲ ਨਹਿਰੀ ਪਾਣੀ ਤੇ ਵਾਤਾਵਰਨ 'ਚ ਫੈਲ ਰਹੀ ਗੰਦਗੀ
Ad Position 24