26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸੰਤ ਬਾਬਾ ਬੋਪਾਰਾਏ ਕਲਾਂ ਵਾਲਿਆਂ ਦੇ ਬਰਸੀ ਸਮਾਗਮ ਸੰਬੰਧੀ ਅਖੰਡ ਪਾਠ ਸਾਹਿਬ ਆਰੰਭ

Ad Position 21
No active advertisement
ਅਜੀਤ ਡੈਸਕ 04-09-2025
ਰਾਏਕੋਟ, 3 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਪੰਜੂਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਪਿੰਡ ਲੰਮਾ-ਜੱਟਪੁਰਾ ਵਿਖੇ ਪੰਥ ਰਤਨ ਸੰਤ ਬਾਬਾ ਅਜਾਇਬ ਸਿੰਘ ਬੋਪਾਰਾਏ ਕਲਾਂ ਵਾਲਿਆਂ ਦੀ 37ਵੀਂ ਬਰਸੀ 6 ਸਤੰਬਰ ਨੂੰ ਮਨਾਉਣ ਸਬੰਧੀ ਧਾਰਮਿਕ ਸਮਾਗਮ ਚੱਲ ਰਹੇ ਹਨ | ਜਿਸ ਦੌਰਾਨ ਅੱਜ ਸ੍ਰੀ ਅਖੰਡ ਪਾਠਾਂ ਦੀ ਤੀਜੀ ਲੜੀ ਦੇ ਭੋਗ ਪਾਏ ਗਏ ਹਨ | ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਪੰਜੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵੀਰ ਸਿੰਘ ਪੰਜੂਆਣਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਅੱਜ ਤੀਜੀ ਲੜੀ ਦੇ ਭੋਗ ਉਪਰੰਤ ਚੌਥੀ ਲੜੀ ਲਈ 18 ਸ੍ਰੀ ਅਖੰਡ ਪਾਠਾਂ ਦੀ ਲੜੀ ਦੀ ਆਰੰਭਤਾ ਹੋਈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਰੋਜ਼ਾਨਾ ਰਾਤ 8 ਵਜੇ ਤੋਂ ਰਾਤ 10 ਵਜੇ ਧਾਰਮਿਕ ਦੀਵਾਨ ਸਜੇਗਾ, ਜਿਸ ਦੌਰਾਨ ਰਾਗੀ ਜਥਿਆਂ ਤੇ ਮਹਾਂਪੁਰਸ਼ਾਂ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਬਰਸੀ ਸਮਾਗਮ ਦੇ ਅਖ਼ੀਰਲੇ ਦਿਨ ਮਿਤੀ 6 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਦੇ ਭੋਗ ਪਾਏ ਜਾਣਗੇ, ਜਿਸ ਦੌਰਾਨ ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ ਹਾਜ਼ਰੀਆਂ ਭਰਨਗੇ | ਇਸ ਮੌਕੇ ਬੀਬੀ ਗੁਰਸ਼ਰਨ ਕੌਰ ਖ਼ਾਲਸਾ, ਗਿਆਨੀ ਭਾਗ ਸਿੰਘ, ਭਾਈ ਲਖਵੀਰ ਸਿੰਘ ਬਿੱਟੂ, ਭਾਈ ਜੋਬਨਪ੍ਰੀਤ ਸਿੰਘ, ਭਾਈ ਸੁੱਖਪ੍ਰੀਤ ਸਿੰਘ, ਬਲਵੀਰ ਸਿੰਘ ਢਿੱਲੋਂ, ਜਗਦੇਵ ਸਿੰਘ ਜੱਗਾ, ਨੰਬਰਦਾਰ ਜਰਨੈਲ ਸਿੰਘ, ਕਾਕਾ ਸਿੰਘ, ਭੋਲਾ ਸਿੰਘ, ਯੁਵਰਾਜ ਸਿੰਘ ਗਰੇਵਾਲ, ਅੰਮਿ੍ਤਪਾਲ ਸਿੰਘ ਲੰਮਾ, ਜਪਸਿਮਰਨ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਬ) ਦੇ ਸੀਨੀ: ਆਗੂ ਜਸਕਰਨ ਦਿਉਲ ਨੇ ਵਲੀਪੁਰ ਕਲਾਂ 'ਚ ਤਰਪਾਲਾਂ ਵੰਡੀਆਂ ਅਗਲੀ ਖ਼ਬਰ ਜੇ.ਐੱਲ. ਫੂਡ ਰਾਈਸ ਮਿੱਲ ਨੂੰ ਤੇਜ਼ ਹਨੇਰੀ-ਝੱਖੜ ਤੇ ਬਰਸਾਤ ਕਾਰਨ ਪੁੱਜਿਆ ਨੁਕਸਾਨ • ਚਾਰਦੀਵਾਰੀ 2 ਥਾਵਾਂ ਤੋਂ ਡਿ...
Ad Position 24