26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਅਕਾਲੀ ਦਲ (ਬ) ਦੇ ਸੀਨੀ: ਆਗੂ ਜਸਕਰਨ ਦਿਉਲ ਨੇ ਵਲੀਪੁਰ ਕਲਾਂ 'ਚ ਤਰਪਾਲਾਂ ਵੰਡੀਆਂ

Ad Position 21
No active advertisement
ਅਜੀਤ ਡੈਸਕ 04-09-2025
ਹੰਬੜਾਂ, 3 ਸਤੰਬਰ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਦਾਖਾ ਦੇ ਸੀਨੀਅਰ ਆਗੂ ਜਸਕਰਨ ਸਿੰਘ ਦਿਉਲ ਵਲੋਂ ਆਪਣੀ ਟੀਮ ਨਾਲ ਬੇਟ ਏਰੀਏ ਅਤੇ ਸਤਲੁਜ ਦਰਿਆ ਅਤੇ ਬੁੱਢੇ ਨਾਲੇ ਦੇ ਨਜ਼ਦੀਕ ਰਹਿੰਦੇ ਲੋੜਵੰਦ ਮੀਂਹ ਪ੍ਰਭਾਵਿਤ ਪਰਿਵਾਰਾਂ ਨੂੰ ਜਿਨ੍ਹਾਂ ਦੇ ਕੱਚੇ ਘਰਾਂ ਦੀਆਂ ਛੱਤਾਂ ਕਮਜ਼ੋਰ ਸਨ ਤੇ ਚੋਅ ਰਹੀਆਂ ਸਨ, ਨੂੰ ਤਰਪਾਲਾਂ ਦਿੱਤੀਆਂ ਗਈਆਂ | ਅਕਾਲੀ ਆਗੂ ਦਿਉਲ ਨੇ ਤਰਪਾਲਾਂ ਦੀ ਵੰਡ ਕਰਨ ਸਮੇਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਭਰ 'ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦੀ ਮਦਦ ਲਈ ਟੀਮਾਂ ਕੰਮ ਕਰ ਰਹੀਆਂ ਹਨ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰ ਰੋਜ਼ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਹਨ ਅਤੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸੁਣਦੇ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਪਸ਼ੂਆਂ ਲਈ ਹਰਾ ਚਾਰਾ, ਤੂੜੀ, ਫੀਡ ਸਮੇਤ ਜ਼ਰੂਰੀ ਖਾਣ-ਪੀਣ ਵਾਲਾ ਰਾਸ਼ਨ ਵੰਡਣ ਦੇ ਨਾਲ ਉਨ੍ਹਾਂ ਦੀ ਹਰ ਪ੍ਰਕਾਰ ਨਾਲ ਮਦਦ ਕਰ ਰਹੇ ਹਨ | ਦਿਉਲ ਨੇ ਭਗਵੰਤ ਮਾਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਨਾਲ ਨਜਿੱਠਣ 'ਚ ਨਾਕਾਮ ਸਾਬਤ ਹੋਈ ਹੈ ਤੇ ਅੱਜ ਜੋ ਹਲਾਤ ਪੰਜਾਬ ਦੇ ਹਨ ਉਸ ਲਈ ਮਾਨ ਸਰਕਾਰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੈ | ਇਸ ਮੌਕੇ ਅਮਨ ਤੂਰ, ਜਸਵੰਤ ਸਿੰਘ ਮੰਡ, ਪੰਚ ਨਿਰਮਲ ਸਿੰਘ, ਬੂਟਾ ਸਿੰਘ, ਉਜਾਗਰ ਸਿੰਘ, ਗੁਰਮੇਲ ਸਿੰਘ, ਮਨੀ ਫੱਲੇਵਾਲ ਸਮੇਤ ਪਿੰਡ ਵਾਸੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਤਲੁਜ ਦੇ ਬੰਨ੍ਹ ਦੀ ਮਜ਼ਬੂਤੀ ਲਈ ਜੁਟੇ ਲੋਕਾਂ ਲਈ ਲੰਗਰ ਲੈ ਕੇ ਪਹੁੰਚੇ ਭਾਈ ਗਰੇਵਾਲ ਅਗਲੀ ਖ਼ਬਰ ਸੰਤ ਬਾਬਾ ਬੋਪਾਰਾਏ ਕਲਾਂ ਵਾਲਿਆਂ ਦੇ ਬਰਸੀ ਸਮਾਗਮ ਸੰਬੰਧੀ ਅਖੰਡ ਪਾਠ ਸਾਹਿਬ ਆਰੰਭ
Ad Position 24