26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਵਿਧਾਇਕ ਇਯਾਲੀ ਨੇ ਹੜ੍ਹ ਪੀੜਤਾਂ ਲਈ ਸਹਾਇਤਾ ਸਮੱਗਰੀ ਦੇ ਟਰੱਕ ਭੇਜੇ

Ad Position 21
No active advertisement
ਅਜੀਤ ਡੈਸਕ 04-09-2025
ਮੁੱਲਾਂਪੁਰ-ਦਾਖਾ, 3 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ਦੇ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ (ਮੈਂਬਰ ਭਰਤੀ ਕਮੇਟੀ ਸ਼੍ਰੋ:ਅ:ਦਲ) ਵਲੋਂ ਧਰਮਕੋਟ, ਫਤਹਿਗੜ੍ਹ ਪੰਜਤੂਰ ਜਾ ਕੇ ਸਹਾਇਤਾ ਬਾਅਦ ਅੱਜ ਇਯਾਲੀ ਆਪਣੀ ਟੀਮ ਨਾਲ ਤਰਨਤਾਰਨ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਲਈ ਰਾਸ਼ਨ, ਪਸ਼ੂਆਂ ਲਈ ਹਰਾ ਚਾਰਾ, ਤੂੜੀ ਟਰੱਕਾਂ 'ਚ ਲੋਡ ਕਰਕੇ ਖੁਦ ਤਰਨਤਾਰਨ ਪਹੁੰਚੇ | ਵਿਧਾਨ ਸਭਾ ਹਲਕਾ ਦਾਖਾ ਮੰਡੀ ਮੁੱਲਾਂਪੁਰ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲਿਜਾਣ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਹੜ੍ਹਾਂ ਨਾਲ ਹਜ਼ਾਰਾਂ ਲੋਕ ਬੇਘਰ ਹੋ ਕੇ ਰਾਹਤ ਕੈਂਪਾਂ 'ਚ ਠਹਿਰੇ ਹੋਏ ਹਨ, ਕਈ ਲੱਖ ਹੈੱਕਟੇਅਰ ਸਾਉਣੀ ਦੀ ਫ਼ਸਲ ਨੁਕਸਾਨੀ ਗਈ, ਹੜ੍ਹ ਪੀੜਤਾਂ ਨੂੰ ਮੁੜ ਪੈਰਾਂ ਸਿਰ ਲਿਆਉਣ ਲਈ ਸਾਡੀ ਟੀਮ ਮਦਦ ਨਿਰੰਤਰ ਜਾਰੀ ਰੱਖੇਗੀ | ਇਯਾਲੀ ਨੇ ਦੱਸਿਆ ਕਿ ਰਾਸ਼ਨ, ਪਸ਼ੂਆਂ ਲਈ ਚਾਰੇ ਤੋਂ ਇਲਾਵਾ ਡਿਮਾਂਡ ਅਨੁਸਾਰ ਹੜ੍ਹ ਪੀੜਤਾਂ ਨੂੰ ਡੀਜ਼ਲ ਮੁਹੱਈਆ ਕਰਵਾਇਆ ਜਾਵੇਗਾ | ਆਪਣੀ ਟੀਮ ਨਾਲ ਪਿਛਲੇ ਇਕ ਹਫ਼ਤੇ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਹਿ ਕੇ ਪੀੜਤਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਇਯਾਲੀ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਵਿਦੇਸ਼ ਵਸੇ ਪੰਜਾਬੀਆਂ ਐੱਨ.ਆਰ.ਆਈਜ਼ ਨੂੰ ਅਪੀਲ ਕੀਤੀ ਕਿ ਹੜ੍ਹਾਂ ਦਾ ਪਾਣੀ ਘਟਣ ਬਾਅਦ ਪੀੜਤਾਂ ਨੂੰ ਅਸਲ ਚੁਣੌਤੀ ਲਈ ਮਾਲੀ ਮਦਦ ਦੀ ਲੋੜ ਪੈਣੀ ਹੈ, ਮੁੜ ਵਸੇਬਾ ਘਰ ਬਣਾਉਣ, ਮੁੜ ਫ਼ਸਲਾਂ ਦੀ ਬਿਜਾਈ ਲਈ ਖੇਤ ਤਿਆਰ ਕਰਕੇ ਬਿਜਾਈ ਸਮੇਂ ਟਰੈਕਟਰਾਂ ਲਈ ਡੀਜ਼ਲ, ਬੀਜ, ਖਾਦ ਖ਼ਰੀਦ ਕੇ ਦੇਣ ਨਾਲ ਪੀੜਤਾਂ ਦੀ ਜ਼ਿੰਦਗੀ ਦਾ ਸਫ਼ਰ ਮੁੜ ਸ਼ੁਰੂ ਹੋ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਪਮਾਲ ਗੁੱਗਾ ਮਾੜੀ ਅਸਥਾਨ 'ਤੇ ਚੌਂਕੀਆਂ ਕੱਲ੍ਹ, ਮੇਲਾ 6 ਤੋਂ ਅਗਲੀ ਖ਼ਬਰ ਸਤਲੁਜ ਦੇ ਬੰਨ੍ਹ ਦੀ ਮਜ਼ਬੂਤੀ ਲਈ ਜੁਟੇ ਲੋਕਾਂ ਲਈ ਲੰਗਰ ਲੈ ਕੇ ਪਹੁੰਚੇ ਭਾਈ ਗਰੇਵਾਲ
Ad Position 24