27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

'ਆਪ' ਦੇ ਹਲਕਾ ਇੰਚਾਰਜ ਕੰਗ, ਬੀਰਮੀ, ਰਿੱਕੀ ਚੌਹਾਨ ਵਲੋਂ ਧੁੱਸੀ ਬੰਨ੍ਹ ਦਾ ਦੌਰਾ

Ad Position 21
No active advertisement
ਅਜੀਤ ਡੈਸਕ 04-09-2025
ਹੰਬੜਾਂ, 3 ਸਤੰਬਰ (ਮੇਜਰ ਹੰਬੜਾਂ)-'ਆਪ' ਦੇ ਹਲਕਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ, ਸੀਨੀ: ਆਗੂ ਦਰਸ਼ਨ ਸਿੰਘ ਬੀਰਮੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਮਨਦੀਪ ਸਿੰਘ ਰਿੱਕੀ ਚੌਹਾਨ ਵਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਅਤੇ ਬੰਨ੍ਹ ਨਾਲ ਲੱਗਦੇ ਘਰਾਂ ਦੇ ਲੋਕਾਂ ਦਾ ਹਾਲ-ਚਾਲ ਪੁੱਛਿਆ | ਡਾ: ਕੰਗ ਨੇ ਤਲਵੰਡੀ ਨੌ ਅਬਾਦ 'ਚ ਸਤਲੁਜ ਦਰਿਆ ਵਲੋਂ ਲਗਾਈ ਢਾਹ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ, ਜਿਸ 'ਤੇ ਠੇਕੇਦਾਰ ਹਰਮੋਹਣ ਸਿੰਘ ਵਲੋਂ ਉਨ੍ਹਾਂ ਨੂੰ ਚੱਲ ਰਹੇ ਬਚਾਅ ਕਾਰਜਾਂ ਸੰਬੰਧੀ ਜਾਣਕਾਰੀ ਦਿੱਤੀ | ਡਾ. ਕੰਗ ਨੇ ਕਿਹਾ ਕਿ ਸੂਬਾ ਸਰਕਾਰ ਜਿੱਥੇ ਸਤਲੁਜ ਦਰਿਆ 'ਚ ਆਏ ਵਾਧੂ ਪਾਣੀ ਕਾਰਨ ਸਥਿਤੀ 'ਤੇ ਪੂਰੀ ਨਜ਼ਰ ਰੱਖ ਰਹੀ ਹੈ, ਉੱਥੇ ਅਸੀਂ ਵੀ ਲੋਕਾਂ 'ਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਕਰ ਰਹੇ ਹਾਂ | ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ ਨੇ ਕਿਹਾ ਕਿ ਸਰਕਾਰ ਹੜ੍ਹਾਂ ਦੇ ਨਾਲ ਮੀਂਹ ਪ੍ਰਭਾਵਿਤ ਲੋਕਾਂ ਦੀ ਸਾਰ ਲਵੇ ਤੇ ਉਨ੍ਹਾਂ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਰਾਸ਼ੀ ਦਾ ਐਲਾਨ ਕਰੇ, ਜਿਸ 'ਤੇ ਡਾ. ਕੰਗ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੀੜਤ ਪਰਿਵਾਰਾਂ ਨੂੰ ਸਰਕਾਰ ਵਲੋਂ ਹਰ ਸਹੂਲਤ ਦਿੱਤੇ ਜਾਣ ਲਈ ਸਰਕਾਰ ਵਚਨਬੱਧ ਹੈ | ਸਰਗਰਮ ਯੂਥ ਆਗੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਮਨਦੀਪ ਸਿੰਘ ਰਿੱਕੀ ਚੌਹਾਨ ਨੇ ਵੀ ਲੋਕਾਂ ਨੂੰ ਮਦਦ ਦਾ ਭਰੋਸਾ ਦਿੱਤਾ | ਇਸ ਮੌਕੇ ਸਰਕਲ ਪ੍ਰਧਾਨ ਬਲਵੀਰ ਸਿੰਘ ਬਿੱਟੂ, ਗੁਰਜੀਤ ਸਿੰਘ ਮੰਤਰੀ, ਸੁਖਦੇਵ ਸਿੰਘ ਭੂੰਦੜੀ, ਨਿਰਮਲ ਸਿੰਘ, ਲਖਵੀਰ ਸਿੰਘ ਵਲੀਪੁਰ, ਜਸਵਿੰਦਰ ਸਿੰਘ, ਤੀਰਥ ਸਿੰਘ ਸਮੇਤ ਹੋਰ ਲੋਕ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ ਇਕ ਦਿਨ ਦੀ ਤਨਖ਼ਾਹ ਰਾਹਤ ਫੰਡ ਲਈ ਦੇਣ ਦਾ ਐਲਾਨ- ਆਂਡਲੂ/ਭਗਤ ਅਗਲੀ ਖ਼ਬਰ ਮਸ਼ੀਨਰੀ ਡੀਲਰਜ਼ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ
Ad Position 24