27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹੜ੍ਹ ਪੀੜਤਾਂ ਲਈ ਇਕ ਦਿਨ ਦੀ ਤਨਖ਼ਾਹ ਰਾਹਤ ਫੰਡ ਲਈ ਦੇਣ ਦਾ ਐਲਾਨ- ਆਂਡਲੂ/ਭਗਤ

Ad Position 21
No active advertisement
ਅਜੀਤ ਡੈਸਕ 04-09-2025
ਰਾਏਕੋਟ, 3 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ 'ਚ ਕੁਦਰਤੀ ਕਰੋਪੀ ਕਾਰਨ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਸਹਾਇਤਾ ਲਈ ਬਿਜਲੀ ਮੁਲਾਜ਼ਮ ਜਥੇਬੰਦੀਆਂ ਜੁਆਇੰਟ ਫੋਰਮ, ਏਕਤਾ ਮੰਚ ਗਰਿੱਡ ਸਬ-ਸਟੇਸ਼ਨ ਇੰਪ ਯੂਨੀਅਨ (ਰਜਿ: 24), ਐਸੋਸੀਏਸ਼ਨ ਆਫ਼ ਜੂਨੀਅਰ ਇੰਜੀ:, ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਆਦਿ ਜਥੇਬੰਦੀਆਂ ਦੇ ਸੂਬਾਈ ਆਗੂਆਂ ਵਲੋਂ ਸਾਂਝੀ ਮੀਟਿੰਗ ਕਰਕੇ ਇਸ ਔਖੀ ਘੜੀ 'ਚ ਪੀੜਤ ਵਾਸੀਆਂ ਲਈ ਆਪਣੀ ਇਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਲਈ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਜ਼ਿਕਰਯੋਗ ਹੈ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਇਸ ਫ਼ੈਸਲੇ ਨਾਲ ਕਰੋੜਾਂ ਰੁਪਏ ਦੀ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ ਲਈ ਇਕੱਠੀ ਹੋਵੇਗੀ | ਇਹ ਸਬੰਧੀ ਜਾਣਕਾਰੀ ਜਸਵੀਰ ਸਿੰਘ ਆਂਡਲੂ ਸੂਬਾ ਪ੍ਰਧਾਨ ਗਰਿੱਡ ਸਬ-ਸਟੇਸ਼ਨ ਇੰਪ ਯੂਨੀਅਨ (ਰਜਿ: 24) ਅਤੇ ਸੁਖਵਿੰਦਰ ਭਗਤ ਸੂਬਾ ਜਨਰਲ ਸਕੱਤਰ ਵਲੋਂ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਇਲਾਕਾ ਚੌਂਕੀਮਾਨ 'ਚ ਹੋ ਰਹੀ ਬਾਰਿਸ਼ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਅਗਲੀ ਖ਼ਬਰ 'ਆਪ' ਦੇ ਹਲਕਾ ਇੰਚਾਰਜ ਕੰਗ, ਬੀਰਮੀ, ਰਿੱਕੀ ਚੌਹਾਨ ਵਲੋਂ ਧੁੱਸੀ ਬੰਨ੍ਹ ਦਾ ਦੌਰਾ
Ad Position 24