08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮੰਡੀ ਮੁੱਲਾਂਪੁਰ 'ਚ ਬਾਬਾ ਬੁੱਢਾ ਜੀ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ ਨੇ ਗੁਰਮਤਿ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 05-09-2025
ਮੁੱਲਾਂਪੁਰ-ਦਾਖਾ, 4 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੁੱਢਾ ਜੀ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ ਅੱਡਾ ਦਾਖਾ ਮੰਡੀ ਮੁੱਲਾਂਪੁਰ ਵਲੋਂ ਇਸਤਰੀ ਸਤਿਸੰਗ ਸਭਾ, ਸ੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸੇਵਾ ਸੁਸਾਇਟੀ, ਦਸਮੇਸ਼ ਸੇਵਾ ਦਲ ਤੇ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੰਡੀ ਮੁੱਲਾਂਪੁਰ ਵਿਖੇ ਕਰਵਾਇਆ | ਅੰਮਿ੍ਤ ਵੇਲੇ ਪਾਠਾਂ ਦੇ ਭੋਗ ਉਪਰੰਤ ਦਿਨ ਵੇਲੇ ਦੀਵਾਨ ਸਜਾਏ ਗਏ | ਭਾਈ ਕੁਲਦੀਪ ਸਿੰਘ ਈਸੇਵਾਲ, ਭਾਈ ਸੁਖਦਰਸ਼ਨ ਸਿੰਘ, ਭਾਈ ਅਜਾਇਬ ਸਿੰਘ ਦੇ ਰਾਗੀ ਜਥਿਆਂ ਰਸਭਿੰਨਾ ਕੀਰਤਨ ਕੀਤਾ | ਕਥਾਵਾਚਕ ਬੀਬੀ ਹਰਪ੍ਰੀਤ ਕੌਰ ਵਾਹਿਨੂਰ, ਭਾਈ ਗੁਰਜੰਟ ਸਿੰਘ ਮਹਿਰੋਂ, ਢਾਡੀ ਗੁਲਜ਼ਾਰ ਸਿੰਘ ਗੁਲਸ਼ਨ, ਹੋਰ ਰਾਗੀ-ਢਾਡੀ, ਕਵੀਸ਼ਰੀ ਜਥਿਆਂ ਵਲੋਂ ਸੰਗਤ ਨੂੰ ਗੁਰੂ ਜਸ ਸਰਵਣ ਕਰਵਾਇਆ | ਕਥਾਵਾਚਕ ਭਾਈ ਹਰਵਿੰਦਰ ਸਿੰਘ ਗੰਗਾਨਗਰ ਵਲੋਂ ਸੰਗਤ ਨਾਲ ਸ਼ਬਦ ਗੁਰੂ ਕਥਾ ਦੀ ਵਿਚਾਰ ਸਾਂਝੀ ਕਰਦਿਆਂ ਕਿਹਾ ਕਿ ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮਿ੍ਤਮਈ ਬਾਣੀ ਨੂੰ ਵਿਚਾਰਨ ਵਾਲੇ ਮਨੁੱਖ ਹੁਕਮੀ ਬੰਦੇ ਬਣ ਕੇ ਅਕਾਲ ਪੁਰਖ ਵਿਚ ਲੀਨ ਹੋ ਜਾਂਦੇ ਹਨ | ਉਨ੍ਹਾਂ ਸੰਗਤ ਨੂੰ ਦੱਸਿਆ ਕਿ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਆਦਿ ਗ੍ਰੰਥ ਦੀ ਸੰਪਾਦਨਾ ਮੁਕੰਮਲ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਪ੍ਰਕਾਸ਼ ਕਰਵਾਇਆ ਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ | ਭਾਈ ਸਾਹਿਬ ਨੇ ਕਿਹਾ ਕਿ ਬਾਬਾ ਬੁੱਢਾ ਜੀ ਦੀ ਸੇਵਾ ਮਹਾਨ ਹੈ, ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਕੀਤਾ | ਗੁਰਮਤਿ ਸਮਾਗਮ ਦੌਰਾਨ ਅੰਮਿ੍ਤ ਸੰਚਾਰ ਸਮੇਂ ਦਰਜਨਾਂ ਪ੍ਰਾਣੀ ਅੰਮਿ੍ਤ ਛਕ ਗੁਰੂ ਦੇ ਲੜ ਲੱਗੇ | ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲਿਆਂ ਸਮੇਂ ਹਰਸ਼ਪ੍ਰੀਤ ਸਿੰਘ, ਬਿਨੈਪ੍ਰੀਤ ਸਿੰਘ, ਬਲਜਿੰਦਰ ਸਿੰਘ ਕ੍ਰਮਵਾਰ ਜੇਤੂ ਬਣੇ | ਪ੍ਰਧਾਨ ਗੁਰਮੇਲ ਸਿੰਘ ਵਲੋਂ ਸਮਾਗਮ ਸਮੇਂ ਜੁੜੀ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਬਾਬਾ ਬੁੱਢਾ ਜੀ ਦੇ ਆਗਮਨ ਦਿਵਸ ਦੀ ਵਧਾਈ ਦਿੰਦਿਆਂ ਅੰਮਿ੍ਤ ਛਕ ਕੇ ਗੁਰੂ ਦੇ ਸਿੰਘ ਸਜਣ ਲਈ ਪ੍ਰੇਰਿਆ | ਧਾਰਮਿਕ ਸਮਾਗਮ ਸਮੇਂ ਗਿਆਨੀ ਭੋਲਾ ਸਿੰਘ, ਗੁਲਜ਼ਾਰ ਸਿੰਘ, ਟਹਿਲ ਸਿੰਘ ਜਾਂਗਪੁਰ, ਗੁਰਮੇਲ ਸਿੰਘ ਸਵੱਦੀ, ਗਿਆਨੀ ਗੁਲਜ਼ਾਰ ਸਿੰਘ ਗੁਲਸ਼ਨ, ਸੁਖਦਰਸ਼ਨ ਸਿੰਘ, ਰਾਗੀ ਅਮਰੀਕ ਸਿੰਘ, ਰਾਗੀ ਅਜਾਇਬ ਸਿੰਘ ਕੈਨੇਡਾ, ਹਰਦੇਵ ਸਿੰਘ ਹਿੱਸੋਵਾਲ, ਬੇਅੰਤ ਸਿੰਘ ਸਵੱਦੀ, ਉਜਾਗਰ ਸਿੰਘ ਸਵੱਦੀ, ਇੰਦਰਜੀਤ ਸਿੰਘ ਪੁੜੈਣ, ਸੁਖਜੀਤ ਸਿੰਘ, ਰਾਗੀ ਗਗਨਦੀਪ ਸਿੰਘ, ਗੁਰਦੀਪ ਸਿੰਘ ਚੌਂਕੀਮਾਨ, ਹਰਨੇਕ ਸਿੰਘ, ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਵੇਂ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਆਗੂੁਆਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਅਗਲੀ ਖ਼ਬਰ ਮੇਲਾ ਛਪਾਰ ਭਾਰੀ ਬਰਸਾਤ ਕਾਰਨ ਪ੍ਰਭਾਵਿਤ, ਅੱਜ ਮੌਸਮ ਠੀਕ ਰਿਹਾ ਤਾਂ ਧੂਮਧਾਮ ਨਾਲ ਭਰੇਗਾ
Ad Position 24